ਆਕਲੈਂਡ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਮੰਨਿਆ ਕਿ ਨਿਊਜ਼ੀਲੈਂਡ ਟੀਮ ਟੀ-20 ਲੜੀ ਵਿਚ ਜਿੱਤ ਦੀ ਹੱਕਦਾਰ ਸੀ ਪਰ ਇਹ ਵੀ ਕਿਹਾ ਕਿ ਉਸਦੀ ਨੌਜਵਾਨ ਟੀਮ ਨੇ ਇਸ ਹਾਰ ਤੋਂ ਉਪਯੋਗੀ ਸਬਕ ਸਿੱਖਿਆ ਹੈ।
ਨਿਊਜ਼ੀਲੈਂਡ ਨੇ ਭਾਰਤ ਨੂੰ ਦੂਜੇ ਟੀ-20 ਮੈਚ 'ਚ 4 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ। ਤੀਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਉਸ ਨੇ ਮੈਚ ਤੋਂ ਬਾਅਦ ਕਿਹਾ, ''ਇਸ ਵਿਚ ਕੋਈ ਸ਼ੱਕ ਨਹੀਂ ਕਿ ਨਿਊਜ਼ੀਲੈਂਡ ਨੇ ਸਾਡੇ ਤੋਂ ਬਿਹਤਰ ਖੇਡ ਦਿਖਾਈ ਤੇ ਜਿੱਤੇ। ਮੈਂ ਲੜੀ ਹਾਰ ਜਾਣ ਤੋਂ ਨਿਰਾਸ਼ ਨਹੀਂ ਹਾਂ। ਅਸੀਂ ਇੱਥੇ ਚੰਗੀ ਕ੍ਰਿਕਟ ਖੇਡਣ ਆਏ ਸੀ ਤੇ ਅਸੀਂ ਖੇਡੀ।'' ਉਸ ਨੇ ਨਾਲ ਹੀ ਕਿਹਾ, ''ਅਸੀਂ ਲੜੀ ਭਾਵੇਂ ਹੀ ਨਹੀਂ ਜਿੱਤੀ ਪਰ ਬਹੁਤ ਕੁਝ ਸਿੱਖਿਆ। ਸਾਡੇ ਕੋਲ ਨੌਜਵਨ ਟੀਮ ਹੈ ਤੇ ਬਹੁਤ ਘੱਟ ਖਿਡਾਰੀ 30 ਤੋਂ ਵੱਧ ਮੈਚ ਖੇਡੇ ਹਨ। ਜ਼ਿਆਦਾਤਰ ਖਿਡਾਰੀਆਂ ਨੇ 10 ਤੋਂ ਘੱਟ ਟੀ-20 ਖੇਡੇ ਹਨ, ਲਿਹਾਜਾ ਅਸੀਂ ਕਾਫੀ ਕੁਝ ਸਿੱਖਿਆ।'' ਹਰਮਨਪ੍ਰੀਤ ਨੇ ਕਿਹਾ ਕਿ ਅਸੀਂ ਟੀਮ ਤਿਆਰ ਕਰ ਰਹੇ ਹਾਂ।
IPL ਦੌਰਾਨ 3 ਟੀਮਾਂ ਦਾ ਮਹਿਲਾ ਟੀ20 ਟੂਰਨਾਮੈਂਟ ਵੀ
NEXT STORY