ਨਵੀਂ ਦਿੱਲੀ— ਅਧਿਕਾਰੀਆਂ ਦੀ ਕਮੇਟੀ ਇਸ ਸਾਲ ਆਈ. ਪੀ. ਐੱਲ. ਦੇ ਦੌਰਾਨ ਮਹਿਲਾਵਾਂ ਲਈ 3 ਟੀਮਾਂ ਦੇ ਟੂਰਨਾਮੈਂਟ ਦੇ ਆਯੋਜਨ 'ਤੇ ਵਿਚਾਰ ਕਰ ਰਹੀ ਹੈ। ਮਹਿਲਾਵਾਂ ਲਈ ਆਈ. ਪੀ. ਐੱਲ. ਵਰਗਾ ਟੂਰਨਾਮੈਂਟ ਤਾਂ ਅਜੇ ਸੰਭਵ ਨਹੀਂ ਲੱਗ ਰਿਹਾ ਕਿਉਂਕਿ ਬੀ. ਸੀ. ਸੀ. ਆਈ. ਨੂੰ ਨਿਵੇਸ਼ਕ ਜਾਂ ਟੀਮ ਲਈ ਬੋਲੀ ਲਗਾਉਣ ਵਾਲੇ ਨਹੀਂ ਮਿਲ ਰਹੇ। ਪਿਛਲੇ ਸਾਲ ਬੀ. ਸੀ. ਸੀ. ਆਈ. ਨੇ ਦੋ ਟੀਮਾਂ ਵਿਚਾਲੇ ਨੁਮਾਇਸ਼ੀ ਮੈਚ ਦਾ ਆਯੋਜਨ ਕੀਤਾ ਸੀ, ਜਿਸ 'ਚ ਆਈ. ਪੀ. ਐੱਲ. ਟ੍ਰੇਲਬਲੇਰਜਰਸ ਦੀ ਅਗਵਾਈ ਮਿਤਾਲੀ ਰਾਜ ਨੇ ਤੇ ਆਈ. ਪੀ. ਐੱਲ. ਸੁਪਰਨੋਵਾਸ ਦੀ ਅਗਵਾਈ ਹਰਮਨਪ੍ਰੀਤ ਕੌਰ ਨੇ ਕੀਤੀ ਸੀ।
ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਇਸ ਵਾਰ ਵੀ ਮਹਿਲਾਵਾਂ ਦੇ ਮੈਚ ਹੋਣਗੇ। ਇਹ ਪੁਰਸ਼ਾਂ ਦੇ ਆਈ. ਪੀ. ਐੱਲ. ਦੌਰਾਨ ਇਕ ਹਫਤੇ ਜਾਂ 10 ਦਿਨ ਦੇ ਹੋਣਗੇ। ਬੀ. ਸੀ. ਸੀ. ਆਈ. ਨੂੰ ਚੋਣ ਕਮਿਸ਼ਨ ਤੇ ਗ੍ਰਹਿ ਮੰਤਰਾਲਾ ਤੋਂ ਮਿਤੀਆਂ ਨੂੰ ਲੈ ਕੇ ਮਨਜ਼ੂਰ ਮਿਲ ਜਾਵੇ ਤਦ ਇਹ ਪ੍ਰੋਗਰਾਮ ਤੈਅ ਹੋਵੇਗਾ।''
ਅਧਿਕਾਰੀ ਨੇ ਕਿਹਾ ਕਿ ਇਹ ਮੈਚ ਤਿੰਨ ਟੀਮਾਂ ਦੇ ਹੀ ਹੋਣਗੇ। ਉਸ ਨੇ ਕਿਹਾ, ''ਅਸੀਂ ਤਿੰਨ ਹੀ ਟੀਮਾਂ ਉਤਾਰ ਸਕਦੇ ਹਨ, ਜਿਨ੍ਹਾਂ ਦੀ ਕਮਾਨ ਹਰਮਪ੍ਰੀਤ, ਸਮ੍ਰਿਤੀ ਤੇ ਮਿਤਾਲੀ ਦੇ ਹੱਥ ਵਿਚ ਹੋਵੇਗੀ। ਉਹ ਇਕ-ਦੂਜੇ ਵਿਰੁੱਧ ਖੇਡਣਗੀਆਂ ਤੇ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਫਾਈਨਲ ਖੇਡਿਆ ਜਾਵੇਗਾ। ਇਹ ਸੱਤ ਦਿਨ ਦਾ ਟੂਰਨਾਮੈਂਟ ਦਾ ਹੋ ਸਕਦਾ ਹੈ।''
ਵਿਸ਼ਵ ਕੱਪ 'ਚ ਧੋਨੀ ਦੀ ਮੌਜੂਦਗੀ ਅਹਿਮ ਹੋਵੇਗੀ : ਯੁਵਰਾਜ
NEXT STORY