ਨਵੀਂ ਦਿੱਲੀ : ਗਲਾਸਗੋ ਰਾਸ਼ਟਰਮੰਡਲ ਖੇਡਾਂ 2026 'ਚੋਂ ਹਾਕੀ ਨੂੰ ਹਟਾਏ ਜਾਣ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣਾ ਉਨ੍ਹਾਂ ਦੀ ਟੀਮ ਦਾ ਮੁੱਖ ਟੀਚਾ ਸੀ। ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਤਮਗਾ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ ਕਿਉਂਕਿ ਮੇਜ਼ਬਾਨ ਸ਼ਹਿਰ ਗਲਾਸਗੋ ਨੇ 2026 ਦੇ ਖੇਡਾਂ ਦੇ ਪ੍ਰੋਗਰਾਮ ਤੋਂ ਹਾਕੀ, ਬੈਡਮਿੰਟਨ, ਕੁਸ਼ਤੀ, ਕ੍ਰਿਕਟ ਅਤੇ ਨਿਸ਼ਾਨੇਬਾਜ਼ੀ ਵਰਗੀਆਂ ਪ੍ਰਮੁੱਖ ਖੇਡਾਂ ਨੂੰ ਹਟਾ ਦਿੱਤਾ ਹੈ ਅਤੇ ਇਸ 'ਚ ਸਿਰਫ 10 ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਖਰਚਿਆਂ ਨੂੰ ਸੀਮਤ ਕਰਨ ਲਈ ਟੇਬਲ ਟੈਨਿਸ, ਸਕੁਐਸ਼ ਅਤੇ ਟ੍ਰਾਈਥਲੋਨ ਨੂੰ ਵੀ ਛੱਡ ਦਿੱਤਾ ਗਿਆ ਹੈ। ਇੱਥੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ 23 ਅਤੇ 24 ਅਕਤੂਬਰ ਨੂੰ ਜਰਮਨੀ ਖਿਲਾਫ ਹੋਣ ਵਾਲੇ ਟੈਸਟ ਮੈਚਾਂ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਜਦੋਂ ਹਰਮਨਪ੍ਰੀਤ ਤੋਂ ਇਸ ਫੈਸਲੇ 'ਤੇ ਪ੍ਰਤੀਕਿਰਿਆ ਪੁੱਛੀ ਗਈ ਤਾਂ ਉਨ੍ਹਾਂ ਕਿਹਾ, ''ਮੈਨੂੰ ਹੁਣੇ ਪਤਾ ਲੱਗਾ ਹੈ ਕਿ ਇਹ ਫੈਸਲਾ ਲਿਆ ਗਿਆ ਹੈ। ਇਹ ਇਕ ਚੰਗਾ ਟੂਰਨਾਮੈਂਟ ਸੀ। ਇਸ ਵਾਰ ਸਾਡਾ ਨਿਸ਼ਾਨਾ ਇਸ ਵਿਚ ਸੋਨ ਤਮਗਾ ਜਿੱਤਣਾ ਸੀ।
ਇਹ ਵੀ ਪੜ੍ਹੋ : ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਨੂੰ ਝਟਕਾ, ਕ੍ਰਿਕਟ-ਬੈਡਮਿੰਟਨ, ਹਾਕੀ-ਸ਼ੂਟਿੰਗ ਇਨ੍ਹਾਂ ਖੇਡਾਂ ਤੋਂ ਬਾਹਰ
ਭਾਰਤੀ ਟੀਮ 2022 ਵਿਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿਚ ਆਸਟਰੇਲੀਆ ਤੋਂ 0-7 ਨਾਲ ਹਾਰ ਗਈ ਸੀ, ਜਦਕਿ 2018 ਵਿਚ ਗੋਲਡ ਕੋਸਟ ਖੇਡਾਂ ਵਿਚ ਇੰਗਲੈਂਡ ਤੋਂ 1-2 ਨਾਲ ਹਾਰ ਕੇ ਚੌਥੇ ਸਥਾਨ ’ਤੇ ਰਹੀ ਸੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿਚ ਕਦੇ ਵੀ ਸੋਨ ਤਗਮਾ ਨਹੀਂ ਜਿੱਤਿਆ ਹੈ, ਜਦਕਿ ਮਹਿਲਾ ਟੀਮ ਨੇ 2002 ਵਿਚ ਮਾਨਚੈਸਟਰ ਖੇਡਾਂ ਵਿਚ ਪੀਲਾ ਤਗਮਾ ਜਿੱਤਿਆ ਸੀ।
ਪੈਰਿਸ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਟੀਮ ਦੀ ਕਪਤਾਨ ਹਰਮਨਪ੍ਰੀਤ ਨੇ ਕਿਹਾ, ''ਪਰ ਜੋ ਸਾਡੇ ਹੱਥ 'ਚ ਨਹੀਂ ਹੈ, ਉਸ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ ਹੈ। ਫਿਲਹਾਲ ਸਾਨੂੰ ਜਰਮਨੀ ਵਰਗੀ ਮਜ਼ਬੂਤ ਟੀਮ ਨਾਲ ਖੇਡਣਾ ਹੈ ਅਤੇ ਧਿਆਨ ਉਸੇ 'ਤੇ ਹੈ। ਕੋਚ ਕ੍ਰੇਗ ਫੁਲਟਨ ਨੇ ਵੀ ਕਿਹਾ ਕਿ ਇਹ ਮੰਦਭਾਗਾ ਹੈ ਪਰ ਹੁਣ ਇਸ ਦੇ ਪ੍ਰਭਾਵ ਬਾਰੇ ਸੋਚਣ ਦਾ ਸਮਾਂ ਨਹੀਂ ਹੈ। ਇਸ ਦੱਖਣੀ ਅਫਰੀਕਾ ਦੇ ਕੋਚ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਇਹ ਅਧਿਕਾਰਤ ਹੈ ਜਾਂ ਨਹੀਂ। ਜੇਕਰ ਅਜਿਹਾ ਹੈ ਤਾਂ ਇਹ ਮੰਦਭਾਗਾ ਹੈ, ਪਰ ਹੁਣ ਇਸ ਬਾਰੇ ਸੋਚਣ ਦਾ ਸਮਾਂ ਨਹੀਂ ਹੈ ਕਿਉਂਕਿ ਸਾਡਾ ਧਿਆਨ ਕੱਲ੍ਹ ਅਤੇ ਪਰਸੋਂ ਦੇ ਮੈਚਾਂ 'ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਿਥਵੀ ਸ਼ਾਅ ਨੂੰ BCCI ਨੇ ਰਣਜੀ ਟੀਮ ਤੋਂ ਕੀਤਾ ਬਾਹਰ, ਜਾਣੋ ਪੂਰਾ ਮਾਮਲਾ
NEXT STORY