ਬੈਂਗਲੁਰੂ— ਭਾਰਤੀ ਹਾਕੀ ਟੀਮ ਨੇ 3 ਮੈਚਾਂ ਦੀ ਸੀਰੀਜ਼ 'ਚ ਜੇਤੂ ਸ਼ੁਰੂਆਤ ਕੀਤੀ ਹੈ। ਨਿਊਜ਼ੀਲੈਂਡ ਖਿਲਾਫ ਖੇਡੇ ਗਏ ਪਹਿਲੇ ਟੈਸਟ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਦਿੱਤਾ। ਭਾਰਤ ਦੇ ਲਈ ਰੁਪਿੰਦਰ ਪਾਲ ਸਿੰਘ ਨੇ ਦੂਜੇ ਤੇ 34ਵੇਂ ਮਿੰਟ 'ਚ 2 ਗੋਲ ਕੀਤੇ। ਇਸ ਤੋਂ ਇਲਾਵਾ ਮਨਦੀਪ ਸਿੰਘ ਨੇ 15ਵੇਂ ਤੇ ਹਰਮਨਪ੍ਰੀਤ ਸਿੰਘ ਨੇ 38ਵੇਂ ਮਿੰਟ 'ਚ ਗੋਲ ਕੀਤੇ। ਨਿਊਜ਼ੀਲੈਂਡ ਲਈ ਸਟੀਫਨ ਜੇਨੇਸ ਨੇ 26ਵੇਂ ਤੇ 55ਵੇਂ ਮਿੰਟ 'ਚ ਗੋਲ ਕੀਤੇ। ਭਾਰਤ ਵਲੋਂ ਸ਼ੁਰੂਆਤੀ ਮਿੰਟ 'ਚ ਹੀ ਪੈਨੇਲਟੀ ਕਾਰਨਰ ਮਿਲਿਆ, ਜੋ ਰੁਪਿੰਦਰ ਨੇ ਗੋਲ 'ਚ ਬਦਲ ਦਿੱਤਾ। ਨਿਊਜ਼ੀਲੈਂਡ ਨੂੰ 7ਵੇਂ ਮਿੰਟ 'ਚ ਬਰਾਬਰੀ ਦਾ ਮੌਕਾ ਮਿਲਿਆ ਪਰ ਭਾਰਤੀ ਗੋਲਕੀਪਰ ਕ੍ਰਿਸ਼ਨ ਪਾਠਕ ਨੇ ਗੋਲ ਨਹੀਂ ਹੋਣ ਦਿੱਤਾ।

7 ਕਰੋੜ 50 ਲੱਖ ਰੁਪਏ 'ਚ ਐਲਿਸਨ ਨੂੰ ਟੀਮ ਨਾਲ ਜੋੜੇਗਾ ਲੀਵਰਪੂਲ
NEXT STORY