ਨੀਦਰਲੈਂਡ— ਹਾਕੀ ਚੈਂਪੀਅਨ ਟਰਾਫੀ-2018 ਦੇ ਇਕ ਮੁਕਾਬਲੇ 'ਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੌਜੂਦਾ ਚੈਂਪੀਅਨ ਆਸਟਰੇਲੀਆਈ ਟੀਮ ਨੇ ਉਸ ਨੂੰ 3-2 ਨਾਲ ਹਰਾਇਆ। ਜੇਤੂ ਟੀਮ ਲਈ ਲਾਚਲਾਨ ਸ਼ਾਰਪ, ਕ੍ਰੇਗ ਅਤੇ ਟ੍ਰੇਂਟ ਨੇ ਗੋਲ ਕੀਤੇ, ਜਦਕਿ ਭਾਰਤ ਟੀਮ ਲਈ ਵਰੂਣ ਕੁਮਾਰ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ। ਇਸ ਮੈਚ 'ਚ ਹਾਰ ਦੇ ਕਾਰਨ ਭਾਰਤੀ ਟੀਮ ਪੂਲ ਸੂਚੀ 'ਚ ਦੂਜੇ ਸਥਾਨ ਤੋਂ ਫਿਸਲ ਕੇ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਹਾਲਾਂਕਿ ਉਸ ਦੇ ਕੋਲ ਹੁਣ ਵੀ ਆਪਣੇ ਬਾਕੀ ਬਚੇ ਦੋ ਮੈਚ ਜਿੱਤ ਕੇ ਫਾਈਨਲ 'ਚ ਪਹੁੰਚਣ ਦਾ ਮੌਕਾ ਹੈ। ਇਸ ਤੋਂ ਪਹਿਲਾਂ ਪੀ.ਆਰ. ਸ਼੍ਰੀਜੇਸ਼ ਦੀ ਕਪਤਾਨੀ 'ਚ ਇਸ ਟੂਰਨਾਮੈਂਟ 'ਚ ਉਤਰੀ ਭਾਰਤੀ ਟੀਮ ਨੇ ਪਾਕਿਸਤਾਨ ਅਤੇ ਅਰਜਨਟੀਨਾ ਖਿਲਾਫ ਖੇਡੇ ਗਏ ਪਹਿਲੇ ਦੋ ਮੈਚਾਂ 'ਚ ਜਿੱਤ ਹਾਸਲ ਕੀਤੀ ਸੀ।
T-20 : ਭਾਰਤ ਨੇ ਆਇਰਲੈਂਡ ਨੂੰ 76 ਦੌੜਾਂ ਨਾਲ ਹਰਾਇਆ
NEXT STORY