ਡਬਲਿਨ- ਓਪਨਰ ਰੋਹਿਤ ਸ਼ਰਮਾ ਦੀ 97 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਭਾਰਤ ਨੇ ਆਇਰਲੈਂਡ ਨੂੰ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਬੁੱਧਵਾਰ ਨੂੰ 76 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਨੇ ਆਪਣੇ 100ਵੇਂ ਟੀ-20 ਮੈਚ ਵਿਚ 5 ਵਿਕਟਾਂ 'ਤੇ 208 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਮੇਜ਼ਬਾਨ ਟੀਮ ਨੂੰ 20 ਓਵਰਾਂ ਵਿਚ 9 ਵਿਕਟਾਂ 'ਤੇ 132 ਦੌੜਾਂ 'ਤੇ ਹੀ ਰੋਕ ਦਿੱਤਾ। ਭਾਰਤ ਦੀ 100 ਮੈਚਾਂ ਵਿਚ ਇਹ 62ਵੀਂ ਜਿੱਤ ਹੈ। ਆਇਰਲੈਂਡ ਦੀ ਟੀਮ 2 ਵਿਕਟਾਂ 'ਤੇ 72 ਦੌੜਾਂ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਕੁਲਦੀਪ ਅਤੇ ਚਾਹਲ ਦੀ ਫਿਰਕੀ ਦਾ ਸਾਹਮਣਾ ਨਹੀਂ ਕਰ ਸਕੀ। ਕੁਲਦੀਪ ਨੇ 4 ਓਵਰਾਂ ਵਿਚ 21 ਦੌੜਾਂ 'ਤੇ 4 ਵਿਕਟਾਂ ਲਈਆਂ, ਜਦਕਿ ਚਾਹਲ ਨੇ 4 ਓਵਰਾਂ ਵਿਚ 38 ਦੌੜਾਂ 'ਤੇ 3 ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 4 ਓਵਰਾਂ ਵਿਚ 19 ਦੌੜਾਂ 'ਤੇ 2 ਵਿਕਟਾਂ ਲਈਆਂ।
ਰੋਹਿਤ ਸ਼ਰਮਾ ਆਪਣਾ ਸੈਂਕੜਾ ਬਣਾਉਣ ਤੋਂ ਸਿਰਫ 3 ਦੌੜਾਂ ਖੁੰਝ ਗਿਆ। ਉਸ ਨੇ 61 ਗੇਂਦਾਂ ਵਿਚ 8 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 97 ਦੌੜਾਂ ਦੀ ਪਾਰੀ ਖੇਡੀ। ਧਵਨ ਨੇ 45 ਗੇਂਦਾਂ ਵਿਚ 5 ਚੌਕਿਆਂ ਅਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ।
FIFA World Cup : ਜਰਮਨੀ ਦੀ ਸ਼ਰਮਨਾਕ ਹਾਰ, ਕੋਰੀਆ ਨੇ 2-0 ਨਾਲ ਹਰਾਇਆ
NEXT STORY