ਨਵੀਂ ਦਿੱਲੀ— ਦੇਸ਼ 'ਚ ਅੰਪਾਇਰਿੰਗ ਅਤੇ ਅਧਿਕਾਰੀਆਂ ਦੇ ਪੱਧਰ 'ਚ ਸੁਧਾਰ ਦੀ ਕੋਸ਼ਿਸ਼ ਦੇ ਤਹਿਤ ਹਾਕੀ ਇੰਡੀਆ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ 29 ਮਾਰਚ ਨੂੰ ਆਨਲਾਈਨ ਪ੍ਰੀਖਿਆ ਲਵੇਗਾ। ਇਸ ਆਨਲਾਈਨ ਪ੍ਰੀਖਿਆ ਨੂੰ ਅੰਪਾਇਰਿੰਗ ਅਤੇ ਤਕਨੀਕੀ ਅਧਿਕਾਰੀਆਂ ਦੇ ਪੇਸ਼ੇਵਰ ਵਿਕਾਸ ਪ੍ਰੋਗਰਾਮ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੈ।
ਇਸ ਨਾਲ ਅੰਪਾਇਰਾਂ ਦੀ ਕੌਸ਼ਲ ਅਤੇ ਜਾਣਕਾਰੀ ਆਧਾਰਤ ਮੁਹਾਰਤ ਨੂੰ ਵਧਾਉਣ 'ਚ ਮਦਦ ਮਿਲੇਗੀ। ਇਸ ਨਾਲ ਇਹ ਵੀ ਪਤਾ ਚੱਲਣ ਦੀ ਉਮੀਦ ਹੈ ਕਿ ਅਧਿਕਾਰੀਆਂ ਨੂੰ ਕੌਮਾਂਤਰੀ ਹਾਕੀ ਮਹਾਸੰਘ ਦੇ ਨਿਯਮਾਂ ਦੀ ਕਿੰਨੀ ਜਾਣਕਾਰੀ ਹੈ। ਆਨਲਾਈਨ ਪ੍ਰੀਖਿਆ 'ਚ ਹਾਕੀ ਦੇ ਐੱਫ.ਆਈ.ਐੱਚ. ਦੇ ਨਿਯਮਾਂ ਦੀ ਜਾਣਕਾਰੀ 'ਤੇ ਧਿਆਨ ਦਿੱਤਾ ਜਾਵੇਗਾ। ਇਸ ਪ੍ਰੀਖਿਆ 'ਚ ਪੇਸ਼ ਹੋਣ ਦੇ ਲਈ ਉਮੀਦਵਾਰ ਦਾ ਹਾਕੀ ਇੰਡੀਆ ਦੀ ਸਥਾਈ ਜਾਂ ਐਸੋਸੀਏਟ ਰਾਜ ਮੈਂਬਰ ਇਕਾਈ ਨਾਲ ਰਜਿਸਟ੍ਰੇਸ਼ਨ ਜ਼ਰੂਰੀ ਹੈ। ਪ੍ਰੀਖਿਆ ਲਈ ਰਜਿਸਟ੍ਰੇਸ਼ਨ ਮੰਗਲਵਾਰ ਨੂੰ ਸ਼ੁਰੂ ਹੋਵੇਗਾ ਅਤੇ 15 ਮਾਰਚ ਸ਼ਾਮ ਪੰਜ ਵਜੇ ਖ਼ਤਮ ਹੋਵੇਗਾ।
ਵਨ ਡੇ 'ਚ ਵਿਕਟਕੀਪਰ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਹੈਂਡਸਕਾਂਬ
NEXT STORY