ਨਵੀਂ ਦਿੱਲੀ– ਹਾਕੀ ਇੰਡੀਆ ਨੇ ਟੋਕੀਓ ਓਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ ਸੀਨੀਅਰ ਬੀਬੀਆਂ ਦੀ ਰਾਸ਼ਟਰੀ ਕੋਚਿੰਗ ਕੈਂਪ ਲਈ ਐਤਵਾਰ ਨੂੰ 25 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ। ਅਰਜਨਟੀਨਾ ਦੌਰੇ ਤੋਂ ਪਰਤ ਕੇ ਦੋ ਹਫ਼ਤੇ ਦੇ ਆਰਾਮ ਤੋਂ ਬਾਅਦ ਇਹ ਖਿਡਾਰਨਾਂ ਭਾਰਤੀ ਖੇਡ ਅਥਾਰਟੀ (ਸਾਈ) ਦੇ ਬੈਂਗਲੁਰੂ ਕੇਂਦਰ ਵਿਚ ਜ਼ਰੂਰੀ ਇਕਾਂਤਵਾਸ ’ਤੇ ਰਹਿਣਗੀਆਂ।
ਇਨ੍ਹਾਂ 25 ਖਿਡਾਰਨਾਂ ਵਿਚ ਗੋਲਕੀਪਰ ਦੇ ਰੂਪ ਵਿਚ ਸਵਿਤਾ, ਰਜਨੀ ਇਤਿਮਾਰਪੂ ਤੇ ਬਿਸ਼ੂ ਦੇਵੀ ਖਰੀਬਾਮ ਜਦਿਕ ਡਿਫੈਂਡਰਾਂ ਵਿਚ ਦੀਪ ਗ੍ਰੇਸ ਏਕਾ, ਰੀਨਾ ਖੋਖਰ, ਸਲੀਮਾ ਟੇਟੇ, ਮਨਪ੍ਰੀਤ ਕੌਰ, ਗੁਰਜੀਤ ਕੌਰ ਤੇ ਨਿਸ਼ਾ ਸ਼ਾਮਲ ਹਨ। ਮਿਡਫੀਲਡਰਾਂ ਵਿਚ ਨਿੱਕੀ ਪ੍ਰਧਾਨ, ਮੋਨਿਕਾ, ਨੇਹਾ, ਲਿਲਿਮਾ ਮਿੰਜ, ਸੁਸ਼ੀਲਾ ਚਾਨੂ ਤੇ ਨਮਿਤਾ ਟੋਪੋ ਜਦਕਿ ਫਾਰਵਰਡਾਂ ’ਚ ਰਾਣੀ, ਲਾਲਰੇਮਸਿਆਮੀ, ਵੰਦਨਾ ਕੋਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਜਯੋਤੀ, ਸ਼ਰਮੀਲਾ ਦੇਵੀ, ਉਦਿਤਾ, ਰਸ਼ਮਿਤਾ ਮਿੰਜ ਸ਼ਾਮਲ ਹਨ। ਰਾਸ਼ਟਰੀ ਕੋਚਿੰਗ ਕੈਂਪ 7 ਅਪ੍ਰੈਲ ਤਕ ਚੱਲੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਸ਼ਵਿਨ ਨੇ ਬਣਾਇਆ ਇਹ ਖਾਸ ਰਿਕਾਰਡ, ਹਰਭਜਨ ਸਿੰਘ ਨੂੰ ਛੱਡਿਆ ਪਿੱਛੇ
NEXT STORY