ਸਪੋਰਟਸ ਡੈਸਕ: ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਵਾਲੀ ਖੇਡ ਹਾਕੀ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਰ.ਟੀ.ਆਈ. ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਹਾਕੀ ਭਾਰਤ ਦੀ ‘ਰਾਸ਼ਟਰੀ ਖੇਡ’ ਨਹੀਂ ਹੈ।
ਦੱਸ ਦੇਈਏ ਕਿ ਉਤਰ ਪ੍ਰਦੇਸ਼ ਦੇ ਸ਼ਿਵਮ ਗੁਪਤਾ ਨੇ ਜਾਣਕਾਰੀ ਮੰਗੀ ਸੀ ਕਿ ਹਾਕੀ ਨੂੰ ਰਾਸ਼ਟਰੀ ਖੇਡ ਘੋਸ਼ਿਤ ਕੀਤਾ ਗਿਆ ਹੈ ਜਾਂ ਨਹੀਂ। ਇਸ ਦੇ ਜਵਾਬ ਵਿਚ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਉਸ ਨੇ ਕਿਸੇ ਵੀ ਖੇਡ ਨੂੰ ਦੇਸ਼ ਦੀ ਰਾਸ਼ਟਰੀ ਖੇਡ ਦੇ ਰੂਪ ਵਿਚ ਘੋਸ਼ਿਤ ਨਹੀਂ ਕੀਤਾ ਹੈ, ਕਿਉਂਕਿ ਸਰਕਾਰ ਦਾ ਉਦੇਸ਼ ਸਾਰੀਆਂ ਪ੍ਰਸਿੱਧ ਖੇਡਾਂ ਨੂੰ ਉਤਸ਼ਾਇਤ ਅਤੇ ਬੜ੍ਹਾਵਾ ਦੇਣਾ ਹੈ।
India vs South Africa: ਸਿਰਫ਼ 10 ਫ਼ੀਸਦੀ ਦਰਸ਼ਕ ਹੀ ਮੈਦਾਨ ’ਤੇ ਲੈ ਸਕਣਗੇ ਕ੍ਰਿਕਟ ਦਾ ਮਜ਼ਾ
NEXT STORY