ਬੈਂਗਲੁਰੂ- ਸਾਬਕਾ ਭਾਰਤੀ ਕਪਤਾਨ ਅਤੇ ਗੁਜਰਾਤ ਜਾਇੰਟਸ ਦੀ ਸਲਾਹਕਾਰ ਮਿਤਾਲੀ ਰਾਜ ਨੇ ਕਿਹਾ ਕਿ ਇਕ ਤੋਂ ਵੱਧ ਸ਼ਹਿਰਾਂ ਵਿਚ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦਾ ਆਯੋਜਨ ਕਰਨ ਨਾਲ ਟੀਮਾਂ ਨੂੰ ਨਵੇਂ ਦਰਸ਼ਕ ਹਾਸਲ ਕਰਨ ਵਿਚ ਮਦਦ ਮਿਲੇਗੀ ਅਤੇ ਟੂਰਨਾਮੈਂਟ ਦੇ 'ਪ੍ਰੋਫਾਈਲ' 'ਚ ਵੀ ਵਾਧਾ ਹੋਵੇਗਾ। ਡਬਲਯੂ.ਪੀ.ਐੱਲ. ਦਾ ਪਹਿਲਾ ਪੜਾਅ ਮੁੰਬਈ ਵਿੱਚ ਹੀ ਆਯੋਜਿਤ ਕੀਤਾ ਗਿਆ ਸੀ ਪਰ ਇਸ ਵਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦਿੱਲੀ ਅਤੇ ਬੈਂਗਲੁਰੂ ਵਿੱਚ ਟੂਰਨਾਮੈਂਟ ਦਾ ਆਯੋਜਨ ਕਰ ਰਿਹਾ ਹੈ।
ਮਿਤਾਲੀ ਨੇ ਕਿਹਾ, “ਜੇ ਡਬਲਯੂ.ਪੀ.ਐੱਲ. ਹਰ ਸ਼ਹਿਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਤਾਂ ਇਹ ਫ੍ਰੈਂਚਾਇਜ਼ੀ ਨੂੰ ਨਵੇਂ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦਾ ਮੌਕਾ ਦੇਵੇਗਾ ਜੋ ਸਟੇਡੀਅਮ ਵਿੱਚ ਆਉਣਗੇ ਅਤੇ ਉਨ੍ਹਾਂ ਨੂੰ ਖੇਡਦੇ ਦੇਖਣਗੇ। ਇਸ ਨਾਲ ਟੂਰਨਾਮੈਂਟ ਅਤੇ ਫ੍ਰੈਂਚਾਇਜ਼ੀ ਦੀ 'ਪ੍ਰੋਫਾਈਲ' ਹੀ ਬਿਹਤਰ ਹੋਵੇਗੀ।
ਆਪਣੀ ਸਲਾਹ ਦੇਣ ਵਾਲੀ ਭੂਮਿਕਾ 'ਤੇ, ਉਨ੍ਹਾਂ ਨੇ ਕਿਹਾ, "ਮੈਂ ਇੱਕ 'ਮੈਂਟਰ' ਵਜੋਂ ਆਪਣੀ ਭੂਮਿਕਾ ਦਾ ਆਨੰਦ ਮਾਣ ਰਹੀ ਹਾਂ, ਨੌਜਵਾਨ ਖਿਡਾਰੀਆਂ ਨਾਲ ਕੰਮ ਕਰ ਰਹੀ ਹਾਂ ਅਤੇ ਆਪਣਾ ਗਿਆਨ ਸਾਂਝਾ ਕਰ ਰਹੀ ਹਾਂ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਉਨ੍ਹਾਂ ਦੀ ਸਮਰੱਥਾ ਅਨੁਸਾਰ ਵਧੀਆ ਢੰਗ ਨਾਲ ਨਿਭਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੀ ਹਾਂ।" ,
ਆਸਟ੍ਰੇਲੀਆ ਦੀ 'ਰਨ ਮਸ਼ੀਨ' ਬੇਥ ਮੂਨੀ ਦੀ ਕਪਤਾਨੀ ਹੇਠ ਗੁਜਰਾਤ ਜਾਇੰਟਸ ਐਤਵਾਰ ਨੂੰ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ।
ਰਣਜੀ ਟਰਾਫੀ : ਮੁਸ਼ੀਰ ਦਾ ਦੋਹਰਾ ਸੈਂਕੜਾ, ਮੁੰਬਈ ਨੇ 383 ਦੌੜਾਂ ਬਣਾਈਆਂ
NEXT STORY