ਨਵੀਂ ਦਿੱਲੀ — ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਆਮਰਪਾਲੀ ਗਰੁੱਪ ਦੇ ਹਾਊਸਿੰਗ ਪ੍ਰੋਜੈਕਟ ਲਟਕ ਗਏ ਹਨ। ਹੁਣ ਘਰ ਖਰੀਦਦਾਰ ਕੋਰਟ ਅੱਗੇ ਮੰਗ ਰੱਖ ਰਹੇ ਹਨ ਕਿ ਮਹਿੰਦਰ ਸਿੰਘ ਧੋਨੀ ਕੋਲੋਂ 42.22 ਕਰੋੜ ਰੁਪਏ ਵਸੂਲੇ ਜਾਣ। ਘਰ ਖਰੀਦਦਾਰ ਸੁਪਰੀਮ ਕੋਰਟ 'ਚ ਅਰਜ਼ੀ ਦੇਣ ਵਾਲੇ ਹਨ ਕਿ ਕ੍ਰਿਕੇਟਰ ਮਹਿੰਦਰ ਸਿੰਘ ਧੋਨੀ ਨੂੰ ਇਸ ਗਰੁੱਪ ਨੇ ਜਿਹੜੀ 42 ਕਰੋੜ ਦੀ ਫੀਸ ਦਿੱਤੀ ਹੈ ਉਸ ਦੀ ਵਸੂਲੀ ਕੀਤੀ ਜਾਵੇ।
ਕੋਰਟ ਨੇ ਦਿੱਤੇ ਸਨ ਇਸ ਮਾਮਲੇ 'ਚ ਆਦੇਸ਼
23 ਜੁਲਾਈ ਨੂੰ ਸੁਪਰੀਮ ਕੋਰਟ ਦੇ ਫੈਸਲੇ 'ਚ ਕਿਹਾ ਗਿਆ ਸੀ ਕਿ ਆਮਰਪਾਲੀ ਗਰੁੱਪ ਨੇ ਹੋਮਬਾਇਰਸ ਦੇ 42.22 ਕਰੋੜ ਰੁਪਏ ਆਪਣੇ ਬ੍ਰੈਂਡ ਏਂਬੇਸਡਰ ਧੋਨੀ ਨੂੰ ਦਿੱਤੇ ਅਤੇ ਇਹ ਭੁਗਤਾਨ ਧੋਨੀ ਦੀ ਹਿੱਸੇਦਾਰੀ ਵਾਲੀ ਕੰਪਨੀ ਰੀਤਿ ਸਪੋਰਟਰਸ ਨੂੰ ਦਿੱਤਾ ਗਿਆ। ਕੋਰਟ ਨੇ ਅਮਰਾਪਾਲੀ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਸ ਪੈਸੇ ਨੂੰ ਕੋਰਟ ਵਿਚ ਜਮ੍ਹਾ ਕਰਵਾਇਆ ਜਾਵੇ। ਹਾਲਾਂਕਿ ਕੋਰਟ ਨੇ ਧੋਨੀ 'ਤੇ ਕੋਈ ਟਿੱਪਣੀ ਨਹੀਂ ਕੀਤੀ ਸੀ।
ਹੋਮਬਾਇਰਸ ਦੇ ਵਕੀਲ ਐੱਮ.ਐੱਲ. ਲਹੋਟੀ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਕੋਲੋਂ ਮੰਗ ਕਰਨਗੇ ਕਿ ਧੋਨੀ ਨੂੰ ਪੈਸੇ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਜਾਣ। 23 ਜੁਲਾਈ ਦੇ ਫੈਸਲੇ ਦੀ ਗੱਲ ਕਰਦੇ ਹੋਏ ਲਹੋਟੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਵੀਕਾਰ ਕੀਤਾ ਹੈ ਕਿ ਕੰਪਨੀ ਦੇ ਪ੍ਰਬੰਧਨ ਨੇ ਆਮਰਪਾਲੀ ਅਤੇ ਰੀਤਿ ਸਪੋਰਟਸ ਵਿਚਕਾਰ ਪੈਸੇ ਟਰਾਂਸਫਰ ਕਰਨ ਨੂੰ ਲੈ ਕੇ ਸਮਝੌਤਾ ਹੋਇਆ ਸੀ ਅਤੇ ਇਹ ਰਾਸ਼ੀ ਵਸੂਲ ਕੀਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਸੀ ਪਰ ਹੁਣ ਸੁਣਵਾਈ 16 ਦਸੰਬਰ ਤੱਕ ਲਈ ਟਾਲ ਦਿੱਤੀ ਗਈ ਹੈ। ਦੇਖਿਆ ਗਿਆ ਹੈ ਕਿ ਆਮਰਪਾਲੀ ਦੀ ਸਹਿਯੋਗੀ ਕੰਪਨੀ ਸਫਾਇਰ ਡਵੈਲਪਰਸ ਪ੍ਰਾਈਵੇਟ ਲਿਮਟਿਡ ਨੇ 6.52 ਕਰੋੜ ਦਾ ਭੁਗਤਾਨ ਕੀਤਾ ਜਦੋਂਕਿ 2009 ਤੋਂ 15 ਦੇ ਵਿਚ ਆਮਰਪਾਲੀ ਗਰੁੱਪ ਦੁਆਰਾ ਰੀਤਿ ਸਪੋਰਟਸ ਨੂੰ ਕੁੱਲ 42.22 ਕਰੋੜ ਦਾ ਭੁਗਤਾਨ ਕੀਤਾ ਗਿਆ। ਆਡਿਟਰਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਭੁਗਤਾਨ ਆਮਰਪਾਲੀ ਦੇ ਸੀ.ਐਮ.ਡੀ. ਅਨਿਲ ਸ਼ਰਮਾ ਦੀ ਸਹਿਮਤੀ 'ਤੇ ਰੀਤਿ ਸਪੋਰਟਸ ਨੂੰ ਕੀਤਾ ਗਿਆ।
ਇਸ ਤੋਂ ਇਲਾਵਾ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਪਾਂਸਰਸ਼ਿਪ ਐਗਰੀਮੈਂਟ ਦੇ ਤਹਿਤ ਆਈ.ਪੀ.ਐਲ. 2015 ਦੌਰਾਨ ਚੇਨਨਈ ਸੂਪਰਕਿੰਗਸ ਦੇ ਮੈਚ ਦੇ ਦੌਰਾਨ ਆਮਰਪਾਲੀ ਦੇ ਲੋਗੋ ਪਰਦਰਸ਼ਿਤ ਕਰਨ 'ਤੇ ਵੀ ਸਹਿਮਤੀ ਬਣੀ ਸੀ ਹਾਲਾਂਕਿ ਇਹ ਇਕ ਪਲੇਨ ਪੇਪਰ ਡੀਲ ਸੀ ਜਿਹੜੀ ਕਿ ਨਾ ਸਿਰਫ ਆਮਰਪਾਲੀ ਅਤੇ ਰੀਤਿ ਸਪੋਰਟਸ ਵਿਚਕਾਰ ਸੀ। ਇਸ 'ਤੇ ਚੇਨਨਈ ਸੂਪਰਕਿੰਗਸ ਦੇ ਕਿਸੇ ਅਧਿਕਾਰੀ ਦੇ ਦਸਤਖਤ ਨਹੀਂ ਸਨ।
ਕਪੂਰ 7 ਅੰਡਰ ਦੇ ਸ਼ਾਨਦਾਰ ਕਾਰਡ ਨਾਲ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ
NEXT STORY