ਸਪੋਰਟਸ ਡੈਸਕ— ਭਾਰਤੀ ਗੋਲਫਰ ਸ਼ਿਵ ਕਪੂਰ ਇੰਡੋਨੇਸ਼ੀਆ ਮਾਸਟਰਸ ਗੋਲਫ ਟੂਰਨਾਮੈਂਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਸੱਤ ਅੰਡਰ 65 ਦਾ ਸ਼ਾਨਦਾਰ ਕਾਰਡ ਖੇਡ ਕੇ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ ਪਹੁੰਚ ਗਏ। ਕਪੂਰ ਦੂਜੇ ਦਿਨ ਉਨ੍ਹਾਂ ਪੰਜ ਗੋਲਫਰਾਂ 'ਚ ਸ਼ਾਮਲ ਰਹੇ ਜਿਨ੍ਹਾਂ ਨੇ ਦਿਨ ਦਾ ਸਭ ਤੋਂ ਬਿਹਤਰੀਨ 7 ਅੰਡਰ ਦਾ ਕਾਰਡ ਖੇਡਿਆ। ਉਨ੍ਹਾਂ ਨੇ ਵੀਰਵਾਰ ਨੂੰ ਪਹਿਲੇ ਦੌਰ 'ਚ ਦੋ ਅੰਡਰ 70 ਦਾ ਕਾਰਡ ਖੇਡਿਆ ਸੀ ਜਿਸਦੇ ਨਾਲ ਉਨ੍ਹਾਂ ਦਾ ਕੁਲ ਸਕੋਰ 9 ਅੰਡਰ ਦਾ ਹੈ। ਟਾਪ 10 'ਚ ਇਕ ਹੋਰ ਭਾਰਤੀ ਖਿਡਾਰੀ ਅਜਿਤੇਸ਼ ਸੰਧੂ ਵੀ ਹੈ।
ਪੰਜ ਅੰਡਰ 67 ਦਾ ਕਾਰਡ ਖੇਡਣ ਵਾਲਾ ਇਹ ਗੋਲਫਰ ਕੁੱਲ 8 ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਨਾਲ 8ਵੇਂ ਸਥਾਨ 'ਤੇ ਹੈ। ਰਾਸ਼ਿਦ ਖਾਨ ਨੇ ਵੀ ਦੂਜੇ ਦੌਰ 'ਚ ਸੱਤ ਅੰਡਰ ਦਾ ਸ਼ਾਨਦਾਰ ਕਾਰਡ ਖੇਡਿਆ। ਉਹ 6 ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 14ਵੇਂ ਸਥਾਨ 'ਤੇ ਹੈ। ਬਿਰਾਜ ਮਦੱਪਾ (ਤਿੰਨ ਅੰਡਰ 69) ਵੀ ਇਸ ਸਥਾਨ 'ਤੇ ਹੈ। ਕਟ ਹਾਸਲ ਕਰਨ ਵਾਲੇ ਹੋਰ ਭਾਰਤੀਆਂ 'ਚੋਂ ਜੋਤੀ ਰੰਧਾਵਾ (ਤਿੰਨ ਅੰਡਰ 69) ਸਾਂਝੇ ਤੌਰ 'ਤੇ 30ਵੇਂ, ਐੱਸ. ਐੱਸ. ਪੀ ਚੌਰਸੀਆ (ਤਿੰਨ ਅੰਡਰ 69) ਸਾਂਝੇ ਤੌਰ 'ਤੇ 39ਵੇਂ, ਅਮਨ ਰਾਜ (ਇਕ ਓਵਰ 73) ਸਾਂਝੇ ਤੌਰ 'ਤੇ 50ਵੇਂ ਅਤੇ ਅਰਜੁਨ ਅਟਵਾਲ (ਇਕ ਅੰਡਰ 71) ਸਾਂਝੇ ਤੌਰ 'ਤੇ 60ਵੇਂ ਸਥਾਨ 'ਤੇ ਹੈ।
ਵਰਲਡ ਟੂਰ ਫਾਈਨਲਜ਼ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਤੋਂ ਬਾਅਦ ਸਿੰਧੂ ਨੂੰ ਮਿਲੀ ਜਿੱਤ
NEXT STORY