ਪਾਮ ਬੀਚ (ਅਮਰੀਕਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਆਖਰੀ ਦਿਨ ਨਿਰਾਸ਼ਾਜਨਕ ਪ੍ਰਦਰਸ਼ਨ ਕਰਕੇ ਪੰਜ ਓਵਰ 75 ਦਾ ਕਾਰਡ ਖੇਡਿਆ, ਜਿਸ ਨਾਲ ਉਹ ਹੋਂਡਾ ਕਲਾਸਿਕ 'ਚ ਸਾਂਝੇ ਤੌਰ 'ਤੇ 59ਵੇਂ ਸਥਾਨ 'ਤੇ ਰਹੇ। ਪਹਿਲੇ ਤਿੰਨ ਦੌਰ 'ਚ 67, 70 ਤੇ 71 ਦਾ ਸਕੋਰ ਬਣਾਉਣ ਵਾਲੇ ਲਾਹਿੜੀ ਆਖਰੀ ਦਿਨ ਔਸਤ ਪ੍ਰਦਰਸ਼ਨ ਹੀ ਕਰ ਸਕੇ ਤੇ ਉਸਦਾ ਕੁੱਲ ਸਕੋਰ 3 ਓਵਰ 283 ਰਿਹਾ।
ਲਾਹਿੜੀ ਨੇ ਦੂਸਰੇ ਤੇ ਤੀਸਰੇ ਹੋਲ 'ਚ ਬਰਡੀ ਬਣਾਈ ਪਰ ਇਸ ਤੋਂ ਬਾਅਦ ਉਹ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ। ਕੀਥ ਮਿਸ਼ੇਲ ਨੇ ਖਿਤਾਬ ਜਿੱਤਿਆ ਜਦਕਿ ਬਰੂਕਸ ਕੋਏਪਕਾ ਤੇ ਰਿਕੀ ਫਾਓਲਰ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਰਿਹਾ।
ਸਾਰੇ ਰਾਸ਼ਟਰੀ ਸੰਘ ਭਾਰਤ ਨਾਲੋਂ ਸੰਬੰਧ ਖਤਮ ਕਰਨ : ਵਿਸ਼ਵ ਕੁਸ਼ਤੀ ਸੰਸਥਾ
NEXT STORY