ਨਵੀਂ ਦਿੱਲੀ— ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਯੂ. ਡਬਲਯੂ.) ਨੇ ਆਪਣੇ ਅਧੀਨ ਆਉਣ ਵਾਲੇ ਸਾਰੇ ਰਾਸ਼ਟਰੀ ਸੰਘਾਂ ਨੂੰ ਕਿਹਾ ਹੈ ਕਿ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨਾਲ ਸਾਰੇ ਸੰਬੰਧ ਖਤਮ ਕਰੋ। ਉਸ ਨੇ ਹਾਲ ਹੀ ਵਿਚ ਇੱਥੇ ਵਿਸ਼ਵ ਕੱਪ ਦੌਰਾਨ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਦੇ ਸੰਬੰਧ ਵਿਚ ਇਹ ਫੈਸਲਾ ਕੀਤਾ।
ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾ ਦੇਣ ਕਾਰਨ ਕੌਮਾਂਤਰੀ ਓਲੰਪਿਕ ਕਮੇਟੀ ਨੇ ਭਵਿੱਖ ਵਿਚ ਭਾਰਤ ਵਿਚ ਵਿਸ਼ਵ ਪੱਧਰੀ ਆਯੋਜਨਾਂ ਦੀ ਮੇਜ਼ਬਾਨੀ 'ਤੇ ਰੋਕ ਲਾ ਦਿੱਤੀ ਹੈ। ਵਿਸ਼ਵ ਸੰਸਥਾ ਨੇ ਰਾਸ਼ਟਰੀ ਸੰਘਾਂ ਨੂੰ ਲਿਖੇ ਪੱਤਰ ਵਿਚ ਕਿਹਾ, ''ਯੂ. ਡਬਲਯੂ. ਡਬਲਯੂ. ਸਾਰੇ ਸੰਬੰਧੀ ਰਾਸ਼ਟਰੀ ਕੁਸ਼ਤੀ ਸੰਘਾਂ ਨੂੰ ਅਪੀਲ ਕਰਦਾ ਹੈ ਕਿ ਉਹ ਭਾਰਤੀ ਕੁਸ਼ਤੀ ਸੰਘ ਨਾਲ ਆਪਣੇ ਸਾਰੇ ਸੰਬੰਧ ਖਤਮ ਕਰ ਦੇਵੇ।'' ਡਬਲਯੂ. ਐੱਫ. ਆਈ. ਦੇ ਮੁਖੀ ਬ੍ਰਿਜਭੂਸ਼ਣ ਸ਼ਰਣ ਤੇ ਸਕੱਤਰ ਵਿਨੋਦ ਤੋਮਰ ਨੂੰ ਇਸ ਸਿਲਸਿਲੇ ਵਿਚ ਸੰਪਰਕ ਨਹੀਂ ਹੋ ਸਕਿਆ।
Sports Wrap up 4 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY