ਨਵੀਂ ਦਿੱਲੀ— ਫਾਰਮੂਲਾ ਈ ਰੇਸ ਦੇ ਸਾਬਕਾ ਚੈਂਪੀਅਨ ਨੀਕ ਡੀ ਵ੍ਰੀਸ ਨੂੰ ਅਫਸੋਸ ਹੈ ਕਿ ਫਾਰਮੂਲਾ ਵਨ ਰੇਸ 'ਚ ਉਨ੍ਹਾਂ ਦਾ ਕਰਾਰ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਮੌਜੂਦਾ ਸੀਜ਼ਨ ਵਿੱਚ ਭਾਰਤ ਦੀ ਮਹਿੰਦਰਾ ਰੇਸਿੰਗ ਟੀਮ ਦੀ ਨੁਮਾਇੰਦਗੀ ਕਰਨ ਵਾਲੀ 2020-21 ਸੀਜ਼ਨ ਦੀ ਚੈਂਪੀਅਨ, ਫਾਰਮੂਲਾ ਈ ਰੇਸਿੰਗ ਵਿੱਚ ਦੁਬਾਰਾ ਵਾਪਸੀ ਕਰਕੇ ਖੁਸ਼ ਹੈ। ਇਸ 28 ਸਾਲਾ ਡਰਾਈਵਰ ਨੂੰ ਆਪਣੇ ਫਾਰਮੂਲਾ ਵਨ ਡੈਬਿਊ ਸੀਜ਼ਨ ਵਿੱਚ ਕੋਈ ਵੀ ਅੰਕ ਹਾਸਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਅਲਫਾਟੌਰੀ ਟੀਮ ਨੇ ਸਿਰਫ਼ 10 ਦੌੜਾਂ ਤੋਂ ਬਾਅਦ ਹੀ ਬਾਹਰ ਕਰ ਦਿੱਤਾ ਸੀ।
ਡੀ ਵ੍ਰੀਸ ਨੇ ਕਿਹਾ 'ਬੇਸ਼ੱਕ ਇਹ ਦੁਖਦ ਹੈ ਜਦੋਂ ਤੁਹਾਡੇ ਸੁਪਨੇ ਇੰਨੀ ਜਲਦੀ ਟੁੱਟ ਜਾਂਦੇ ਹਨ। ਡੀ ਵ੍ਰੀਸ ਨੇ ਫਾਰਮੂਲਾ ਟੂ ਅਤੇ ਫਾਰਮੂਲਾ ਈ ਵਿਚ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਫਾਰਮੂਲਾ ਵਨ ਵਿਚ ਲੰਬੇ ਸਮੇਂ ਤੋਂ ਰਿਜ਼ਰਵ ਡਰਾਈਵਰ ਵਜੋਂ ਭੂਮਿਕਾ ਨਿਭਾਈ ਹੈ। ਫਾਰਮੂਲਾ ਵਨ ਛੱਡਣ ਤੋਂ ਬਾਅਦ, ਨੀਦਰਲੈਂਡ ਦੇ ਇਸ ਡਰਾਈਵਰ ਨੇ ਭਾਰਤ ਦੀ ਮਹਿੰਦਰਾ ਰੇਸਿੰਗ ਈ ਟੀਮ ਨਾਲ ਸਮਝੌਤਾ ਕੀਤਾ। ਉਨ੍ਹਾਂ ਨੇ ਕਿਹਾ ਕਿ “ਪਰਿਵਰਤਨ (ਐੱਫ1 ਤੋਂ ਐੱਫਈ ਤੱਕ) ਅਸਲ ਵਿੱਚ ਤੇਜ਼ੀ ਨਾਲ ਹੋਇਆ। ਮੈਂ ਪੈਡੌਕ ਵਿੱਚ ਵਾਪਸ ਆਉਣ ਲਈ ਪਿਛਲੇ ਸਾਲ ਚੈਂਪੀਅਨਸ਼ਿਪ ਦੇ ਫਾਈਨਲ ਰਾਊਂਡ ਲਈ ਲੰਡਨ ਗਿਆ ਸੀ। ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਕੀ ਇਸ ਸੈਸ਼ਨ ਵਿਚ ਮੇਰੇ ਲਈ ਕੋਈ ਜਗ੍ਹਾ ਉਪਲਬਧ ਹੈ?'
ਉਨ੍ਹਾਂ ਨੇ ਕਿਹਾ, 'ਮੈਂ ਕੁਝ ਸਮਾਂ ਕੱਢਿਆ, ਫਿਰ ਵੀ ਮੈਂ ਤੁਰੰਤ ਇਸ ਸਾਲ ਲਈ ਆਪਣਾ ਸ਼ਡਿਊਲ ਬਣਾਉਣ 'ਤੇ ਧਿਆਨ ਦਿੱਤਾ। ਮੈਂ ਫਾਰਮੂਲਾ ਈ ਵਿੱਚ ਵਾਪਸ ਆ ਕੇ ਬਹੁਤ ਖੁਸ਼ ਹਾਂ। ਮੈਨੂੰ ਚੰਗਾ ਬ੍ਰੇਕ, ਚੰਗਾ ਸਮਾਂ ਮਿਲਿਆ ਅਤੇ ਹੁਣ ਮੈਂ ਸਕਾਰਾਤਮਕ ਊਰਜਾ ਨਾਲ ਭਰਪੂਰ ਹਾਂ।'' ਉਹ ਮੈਕਸੀਕੋ ਸਿਟੀ ਵਿੱਚ ਸੀਜ਼ਨ ਦੀ ਪਹਿਲੀ ਰੇਸ ਵਿੱਚ 15ਵੇਂ ਸਥਾਨ 'ਤੇ ਰਿਹਾ। ਭਾਰਤ ਵਿੱਚ ਈ ਪ੍ਰੀ ਦਾ ਦੂਜਾ ਸੀਜ਼ਨ 10 ਫਰਵਰੀ ਨੂੰ ਹੈਦਰਾਬਾਦ ਵਿੱਚ ਹੋਣਾ ਸੀ ਪਰ ਤੇਲੰਗਾਨਾ ਦੀ ਨਵੀਂ ਸਰਕਾਰ ਦੁਆਰਾ ਕਥਿਤ ਤੌਰ 'ਤੇ ਸਮਝੌਤੇ ਦੀ ਉਲੰਘਣਾ ਕਾਰਨ ਫਾਰਮੂਲਾ ਈ ਦੁਆਰਾ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ, ‘ਭਾਰਤ ਸਾਡੇ (ਮਹਿੰਦਰਾ) ‘ਡੀਐੱਨਏ’ ਦਾ ਵੱਡਾ ਹਿੱਸਾ ਹੈ। ਮੈਨੂੰ ਭਾਰਤ ਵਿੱਚ ਆਪਣੇ ਸਾਥੀਆਂ ਨੂੰ ਮਿਲ ਕੇ ਖੁਸ਼ੀ ਹੋਵੇਗੀ ਅਤੇ ਉਮੀਦ ਹੈ ਕਿ ਉਹ ਆਪਣੇ ਦੇਸ਼ 'ਤੇ ਮਾਣ ਮਹਿਸੂਸ ਕਰਨਗੇ। ਇਸ ਸਾਲ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਉਮੀਦ ਹੈ ਕਿ ਅਸੀਂ ਭਵਿੱਖ ਵਿੱਚ ਅਜਿਹਾ ਕਰ ਸਕਾਂਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਸ਼ੀਰ ਖਾਨ ਨੇ U-19 WC 'ਚ ਜੜਿਆ ਆਪਣਾ ਦੂਜਾ ਸੈਂਕੜਾ, ਭਾਰਤ ਮਜ਼ਬੂਤ ਸਥਿਤੀ 'ਚ
NEXT STORY