ਨਵੀਂ ਦਿੱਲੀ- ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਤੇ ਕੋਚ ਟਾਮ ਮੂਡੀ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਇਜ਼ੀ ਸਨਰਾਈਜ਼ਰਸ ਹੈਦਰਾਬਾਦ ਨੇ ਮੰਗਲਵਾਰ ਨੂੰ ਕ੍ਰਿਕਟ ਨਿਰਦੇਸ਼ਕ ਨਿਯੁਕਤ ਕੀਤਾ। ਇਹ 55 ਸਾਲਾ ਆਸਟਰੇਲੀਆਈ 2019 ਦੇ ਸੈਸ਼ਨ ਤੱਕ 7 ਸਾਲ ਸਨਰਾਈਜ਼ਰਸ ਨਾਲ ਜੁੜੇ ਰਹੇ। ਇਸ ਵਿਚਾਲੇ 2016 'ਚ ਉਸਦੀ ਟੀਮ ਨੇ ਆਈ. ਪੀ. ਐੱਲ. ਖਿਤਾਬ ਵੀ ਜਿੱਤਿਆ ਸੀ।
ਪਿਛਲੇ ਸਾਲ ਜੁਲਾਈ 'ਚ ਉਸਦੀ ਜਗ੍ਹਾ ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕੋਚ ਟ੍ਰੇਵਰ ਬੇਲਿਸ ਨੂੰ ਮੁਖ ਕੋਚ ਨਿਯੁਕਤ ਕੀਤਾ ਗਿਆ ਸੀ। ਸਨਰਾਈਜ਼ਰਸ ਹੈਦਰਾਬਾਦ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਟਾਮ ਮੂਡੀ ਨੂੰ ਸਨਰਾਈਜ਼ਰਸ ਹੈਦਰਾਬਾਦ ਦਾ ਕ੍ਰਿਕਟ ਨਿਰਦੇਸ਼ਕ ਨਿਯੁਕਤ ਕੀਤਾ ਗਿਆ। ਮੂਡੀ ਦੇ ਰਹਿੰਦੇ ਹੋਏ ਸਨਰਾਈਜ਼ਰਸ 7 ਸਾਲਾ 'ਚ 5 ਵਾਰ ਆਈ. ਪੀ. ਐੱਲ. ਪਲੇਅ ਆਫ 'ਚ ਪਹੁੰਚਿਆ। ਸਨਰਾਈਜ਼ਰਸ ਦੀ ਟੀਮ ਇਸ ਸਾਲ ਯੂ. ਏ. ਈ. 'ਚ ਖੇਡੇ ਗਏ ਆਈ. ਪੀ. ਐੱਲ. ਦੇ ਵੀ ਪਲੇਅ-ਆਫ 'ਚ ਪਹੁੰਚੀ ਸੀ ਪਰ ਉਹ ਦੂਜੇ ਕੁਆਲੀਫਾਇਰ 'ਚ ਦਿੱਲੀ ਕੈਪੀਟਲਸ ਤੋਂ ਹਾਰ ਗਈ ਸੀ।
ਨੋਟ- ਸਨਰਾਈਜ਼ਰਸ ਹੈਦਰਾਬਾਦ ਨੇ ਟਾਮ ਮੂਡੀ ਨੂੰ ਫ੍ਰੈਂਚਾਇਜ਼ੀ ਦਾ ਨਿਰਦੇਸ਼ਕ ਕੀਤਾ ਨਿਯੁਕਤ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
Aus vs Ind: ਜਡੇਜਾ ਭਾਰਤੀ ਟੀਮ ਨਾਲ ਜੁੜੇ, ਇੰਝ ਮਨਾਇਆ ਜਸ਼ਨ (ਵੀਡੀਓ)
NEXT STORY