ਮੈਲਬੌਰਨ- ਏੇਸ਼ੇਜ਼ ਸੀਰੀਜ਼ ’ਚ ਪਹਿਲੇ 2 ਟੈਸਟ ’ਚ ਇੰਗਲੈਂਡ ਨੂੰ ਕਰਾਰੀ ਹਾਰ ਮਿਲਣ ਦੇ ਬਾਵਜੂਦ ਆਲੋਚਨਾਵਾਂ ’ਚ ਘਿਰੇ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਨੇ ਆਪਣੀ ਟੀਮ ਦੀ ਚੋਣ ਦਾ ਬਚਾਅ ਕੀਤਾ ਅਤੇ ਜ਼ੋਰ ਦਿੱਤਾ ਕਿ ਉਹ ਹੁਣ ਵੀ ਇਸ ਅਹੁਦੇ ਲਈ ਸਹੀ ਵਿਅਕਤੀ ਹੈ। ਇੰਗਲੈਂਡ ਨੂੰ ਬ੍ਰਿਸਬੇਨ ’ਚ 9 ਵਿਕਟਾਂ ਅਤੇ ਐਡੀਲੇਡ ’ਚ 275 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਟੀਮ ਚੋਣ ਦੀ ਸਖਤ ਆਲੋਚਨਾ ਹੋਈ।
ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ
ਮਹਿਮਾਨ ਟੀਮ ਨੇ ਬ੍ਰਿਸਬੇਨ ਦੀ ਹਰੀ ਪਿੱਚ ’ਤੇ ਜੇਮਸ ਐਂਡਰਸਨ ਅਤੇ ਸਟੂਅਰਟ ਬ੍ਰਾਂਡ ਦੀ ਤਜਰਬੇਕਾਰ ਜੌੜੀ ਨੂੰ ਨਾ ਖਿਡਾਉਣ ਦਾ ਫੈਸਲਾ ਕੀਤਾ ਜਦਕਿ ਸਪਿਨਰ ਜੈਕ ਲੀਚ ਨੂੰ ਸ਼ਾਮਿਲ ਕੀਤਾ। ਖੱਬੇ ਹੱਥ ਦੇ ਸਪਿਨਰ ਦਾ ਪ੍ਰਦਰਸ਼ਨ ਖਰਾਬ ਰਿਹਾ ਜਿਸ ’ਚ ਉਸ ਨੇ 13 ਓਵਰਾਂ ’ਚ 102 ਦੌੜਾਂ ਦੇ ਕੇ ਇਕ ਵਿਕਟ ਲਈ ਅਤੇ ਦੂਜੇ ਟੈਸਟ ’ਚ ਉਸ ਨੂੰ ਬਾਹਰ ਕਰ ਦਿੱਤਾ ਗਿਆ। ਇਸ ਨਾਲ ਇੰਗਲੈਂਡ ਨੂੰ ਸਪਿਨ ਲਈ ਐਡੀਲੇਡ ਓਵਲ ’ਚ ਰੂਟ, ਡੇਵਿਡ ਮਲਾਨ ਤੇ ਓਲੀ ਰੌਬਿਨਸਨ ’ਤੇ ਨਿਰਭਰ ਰਹਿਣਾ ਪਿਆ। ਸਿਲਵਰਵੁੱਡ ਨੇ ਜਵਾਬ ਦਿੱਤਾ, ‘‘ਇਮਾਨਦਾਰੀ ਨਾਲ ਕਹਾਂ ਤਾਂ ਮੈਂ ਇਸ ਤਰ੍ਹਾਂ ਕਰਾਂਗਾ। ਇਸ ਵਿਚ ਹਮੇਸ਼ਾ ਵੰਡਣ ਵਾਲੀ ਰਾਏ ਹੋਵੇਗੀ। ਤੁਸੀਂ ਇਕ ਟੀਮ ਨੂੰ ਚੁਣਦੇ ਹੋ ਅਤੇ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਨਾਲ ਸਾਰੇ ਸਹਿਮਤ ਹੋ ਜਾਣ ਪਰ ਮੈਂ ਗੁਲਾਬੀ ਗੇਂਦ ਦੇ ਟੈਸਟ ’ਚ ਸਾਡੇ ਹੁਨਰ ਤੋਂ ਖੁਸ਼ ਹਾਂ। ਇਸ ਲਈ ਮੈਂ ਫਿਰ ਤੋਂ ਇਸ ਟੀਮ ਨੂੰ ਚੁਣਾਂਗਾ।’’ ਸਿਲਵਰਵੁੱਡ ਦੀ ਅਗਵਾਈ ’ਚ ਇੰਗਲੈਂਡ ਨੇ ਪਿਛਲੇ 11 ਟੈਸਟ ’ਚ 9 ਮੈਚ ਗੁਆਏ ਹਨ ਤੇ ਸਿਰਫ ਇਕ ਹੀ ਜਿੱਤਿਆ ਹੈ।
ਇਹ ਖ਼ਬਰ ਪੜ੍ਹੋ- IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਟੈਸਟ ਰੈਂਕਿੰਗ : ਲਾਬੁਸ਼ੇਨ ਚੋਟੀ ’ਤੇ, ਕੋਹਲੀ 7ਵੇਂ ਨੰਬਰ ’ਤੇ ਖਿਸਕਿਆ
NEXT STORY