ਨਵੀਂ ਦਿੱਲੀ– ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਆਗਾਮੀ ਸਾਲਾਂ ਵਿਚ ਪੇਸ਼ੇਵਰ ਮੁੱਕੇਬਾਜ਼ ਬਣਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਹੈ ਕਿਉਂਕਿ ਇਹ ਤਜਰਬੇਕਾਰ ਮੁੱਕੇਬਾਜ਼ ਉਮਰ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਹੁਣ ਐਮੇਚਿਓਰ ਮੁੱਕੇਬਾਜ਼ੀ ਵਿਚ ਚੁਣੌਤੀ ਪੇਸ਼ ਨਹੀਂ ਕਰ ਸਕਦੀ।
ਇਹ ਵੀ ਪੜ੍ਹੋ- ਪਾਕਿ ਕ੍ਰਿਕਟਰ ਅਸਦ ਨੇ ਸਾਰੇ ਸਵੂਰਪਾਂ ਨੂੰ ਕਿਹਾ ਅਲਵਿਦਾ, ਚੋਣਕਾਰ ਬਣਨਾ ਤੈਅ
ਰਾਸ਼ਟਰਮੰਡਲ ਖੇਡਾਂ ਦੇ 2022 ਵਿਚ ਹੋਏ ਚੋਣ ਟ੍ਰਾਇਲ ਦੌਰਾਨ ਐਂਟੀਰੀਅਰ ਕਰੂਸਿਏਟ ਲਿਗਾਮੇਂਟ (ਏ. ਸੀ. ਐੱਲ.) ਦੀ ਸੱਟ ਤੋਂ ਬਾਅਦ ਤੋਂ ਇਸ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਨੇ ਮੁਕਾਬਲੇਬਾਜ਼ੀ ਪੇਸ਼ ਨਹੀਂ ਕੀਤੀ ਹੈ। ਉਸ ਨੇ ਹਾਲਾਂਕਿ ਅਜੇ ਤਕ ਸੰਨਿਆਸ ਦਾ ਐਲਾਨ ਨਹੀਂ ਕੀਤਾ ਹੈ। ਨਿਯਮਾਂ ਅਨੁਸਾਰ 40 ਸਾਲ ਤੋਂ ਵੱਧ ਦੀ ਉਮਰ ਦੀ ਮੁੱਕੇਬਾਜ਼ ਐਮੇਚਿਓਰ ਵਰਗ ਵਿਚ ਚੁਣੌਤੀ ਪੇਸ਼ ਨਹੀਂ ਕਰ ਸਕਦੀ ਤੇ ਮੈਰੀਕਾਮ ਹੁਣ 41 ਸਾਲ ਦੀ ਹੈ।
ਇਹ ਵੀ ਪੜ੍ਹੋ- ਭਾਰਤ ਦਾ ਪਹਿਲਾ ਮੁਕਾਬਲਾ 20 ਜਨਵਰੀ ਨੂੰ ਬੰਗਲਾਦੇਸ਼ ਨਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ ਦਾ ਪਹਿਲਾ ਮੁਕਾਬਲਾ 20 ਜਨਵਰੀ ਨੂੰ ਬੰਗਲਾਦੇਸ਼ ਨਾਲ
NEXT STORY