ਨਵੀਂ ਦਿੱਲੀ— ਭਾਰਤ ਦੇ ਕ੍ਰਿਕਟਰ ਸ਼੍ਰੀਸੰਥ ਦੇ ਕੋਲ ਪ੍ਰਤਿਭਾ ਦੀ ਕਮੀ ਨਹੀਂ ਸੀ, ਪਰ ਸਾਲ 2013 'ਚ ਆਈ.ਪੀ.ਐੱਲ. ਦੇ ਦੌਰਾਨ ਸਪਾਟ ਫਿਕਸਿੰਗ ਦੇ ਦੋਸ਼ ਦੇ ਬਾਅਦ ਬੀ.ਸੀ.ਸੀ.ਆਈ. ਨੇ ਸ਼੍ਰੀਸੰਥ 'ਤੇ ਉਮਰ ਭਰ ਦੇ ਲਈ ਪਾਬੰਦੀ ਲਗਾ ਦਿੱਤੀ ਸੀ। ਚਾਰ ਸਾਲਾਂ ਬਾਅਦ ਕੇਰਲ ਹਾਈ ਕੋਰਟ ਨੇ ਬੀ.ਸੀ.ਸੀ.ਆਈ. ਨੂੰ ਬੈਨ ਹਟਾਉਣ ਦਾ ਹੁਕਮ ਦਿੱਤਾ ਹੈ। ਕੋਰਟ ਦੇ ਹੁਕਮ ਦੇ ਬਾਅਦ ਸ਼੍ਰੀਸੰਥ ਨੇ ਕਿਹਾ ਕਿ ਉਹ ਰੱਬ ਦੇ ਸ਼ੁਕਰਗੁਜ਼ਾਰ ਹਨ ਅਤੇ ਇੰਗਲੈਂਡ 'ਚ ਹੋਣ ਵਾਲੀ ਆਈ.ਸੀ.ਸੀ. ਵਰਲਡ ਕੱਪ 2019 ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹੋਣਾ ਚਾਹੁੰਦੇ ਹਨ।
ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਸ਼੍ਰੀਸੰਥ ਨੇ ਕਿਹਾ, ''ਇਹ ਹਮੇਸ਼ਾ ਮੁਸ਼ਕਲ ਹੋਵੇਗਾ। ਮੇਰਾ ਸੁਪਨਾ ਹੈ ਕਿ ਮੈਂ 2019 ਵਰਲਡ ਕੱਪ 'ਚ ਭਾਰਤ ਦੇ ਲਈ ਖੇਡਾਂ। ਪਰ ਮੈਂ ਇਹ ਵੀ ਜਾਣਦਾ ਹਾਂ ਕਿ ਇਹ ਸੰਭਵ ਨਹੀ ਹੈ ਅਤੇ ਜੇਕਰ ਮੈਂ ਖੇਡ ਸਕਿਆ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ।'' ਉਨ੍ਹਾਂ ਕਿਹਾ, ''ਪਰ ਮੈਨੂੰ ਵਿਸ਼ਵਾਸ ਹੈ ਕਿ ਚਮਤਕਾਰ ਹੁੰਦੇ ਹਨ। ਟੀਮ 'ਚ ਅਜੇ ਤੇਜ਼ ਗੇਂਦਬਾਜ਼ਾਂ ਦੀ ਜਗ੍ਹਾ ਦੇ ਲਈ ਸਖਤ ਮੁਕਾਬਲਾ ਹੈ। ਪਰ ਅਜਿਹਾ ਉਦੋਂ ਵੀ ਸੀ ਜਦੋਂ ਮੈਂ ਪਹਿਲੀ ਵਾਰ ਭਾਰਤੀ ਟੀਮ 'ਚ ਜਗ੍ਹਾ ਬਣਾਈ ਸੀ। ਮੈਂ ਹਮੇਸ਼ਾ ਮੰਨਿਆ ਹੈ ਕਿ ਸਖਤ ਮੁਕਾਬਲੇ 'ਚ ਹੀ ਤੁਸੀਂ ਚੰਗਾ ਪ੍ਰਦਰਸ਼ਨ ਕਰਦੇ ਹੋ। ਮੈਂ ਸਿਰਫ ਉਮੀਦ ਕਰਦਾ ਹਾਂ ਕਿ ਮੈਂ ਵਾਪਸੀ ਕਰ ਕੇ ਆਪਣੇ ਤਜਰਬੇ ਨਾਲ ਨਿਆਂ ਕਰ ਸਕਾਂ।
140kmph ਸਪੀਡ ਦੇ ਨਾਲ ਸੁੱਟ ਸਕਦਾ ਹਾਂ ਗੇਂਦ
ਉਨ੍ਹਾਂ ਕਿਹਾ, ''ਮੈਂ ਸਿਰਫ ਇਹੋ ਕਹਿ ਸਕਦਾ ਹਾਂ ਕਿ ਮੈਂ ਹਮੇਸ਼ਾ ਫੋਕਸਡ ਸੀ। ਮੈਂ ਆਪਣੇ ਪਿਛਲੇ ਤਜਰਬਿਆਂ ਤੋਂ ਕਾਫੀ ਸਬਕ ਲਿਆ ਹੈ। ਮੈਂ ਦੁਆ ਅਤੇ ਆਸ ਕਰਦਾ ਹਾਂ ਕਿ ਮੈਨੂੰ ਫਿਰ ਇਕ ਮੌਕਾ ਮਿਲੇ ਤਾਂ ਜੋ ਮੈਂ ਦੁਨੀਆ ਨੂੰ ਦਿਖਾ ਸਕਾਂ ਕਿ ਮੈਂ ਅਜੇ ਵੀ 140kmph ਦੇ ਨਾਲ ਚੰਗੀ ਗੇਂਦਬਾਜ਼ੀ ਕਰ ਸਕਦਾ ਹਾਂ।''
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੇਰਲ ਹਾਈ ਕੋਰਟ ਨੇ ਭਾਰਤੀ ਗੇਂਦਬਾਜ਼ ਐੱਸ. ਸ਼੍ਰੀਸੰਥ 'ਤੇ ਲਗਾਈ ਗਈ ਉਮਰ ਭਰ ਦੀ ਪਾਬੰਦੀ ਨੂੰ ਹਟਾ ਦਿੱਤਾ। ਇਸ ਫੈਸਲੇ ਨਾਲ ਸ੍ਰੀਸੰਥ ਨੂੰ ਕਾਫੀ ਰਾਹਤ ਮਿਲੀ ਹੈ। ਉਨ੍ਹਾਂ ਨੇ ਪਿਛਲੇ ਸਾਲ ਇਸ ਪਾਬੰਦੀ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।
ਜੇਲ 'ਚ ਵੀ ਰਹਿ ਚੁੱਕੇ ਹਨ ਸ੍ਰੀਸੰਥ
ਸਪਾਟ ਫਿਕਸਿੰਗ ਮਾਮਲੇ 'ਚ ਉਨ੍ਹਾਂ ਨੂੰ ਮਈ 2013 'ਚ ਦਿੱਲੀ ਦੀ ਤਿਹਾੜ ਜੇਲ 'ਚ ਰਖਿਆ ਗਿਆ ਸੀ। ਦਿੱਲੀ ਪੁਲਸ ਨੇ ਮੈਚ ਫਿਕਸਿੰਗ ਦੇ ਦੋਸ਼ 'ਚ 17 ਮਈ 2013 ਨੂੰ ਮੁੰਬਈ 'ਚ ਸ਼੍ਰੀਸੰਥ ਨੂੰ ਉਸ ਦੇ ਸਾਥੀ ਖਿਡਾਰੀਆਂ ਅਜੀਤ ਚਾਂਡੀਲਾ ਅਤੇ ਅੰਕਿਤ ਚਵਹਾਣ ਦੇ ਨਾਲ ਗ੍ਰਿਫਤਾਰ ਕੀਤਾ ਸੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੀ ਪ੍ਰਧਾਨਗੀ 'ਚ ਬੀ.ਸੀ.ਸੀ.ਆਈ. ਦੀ ਅਨੁਸ਼ਾਸਨ ਕਮੇਟੀ ਨੇ 13 ਸਤੰਬਰ, 2013 ਨੂੰ ਸਪਾਟ ਫਿਕਸਿੰਗ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਦੇ ਬਾਅਦ ਸ਼੍ਰੀਸੰਥ 'ਤੇ ਉਮਰ ਭਰ ਦੇ ਲਈ ਪਾਬੰਦੀ ਲਗਾ ਦਿੱਤੀ ਸੀ।
ਵਿਜੇਂਦਰ ਦੇ ਲਾਈਵ ਮੈਚ ਨਹੀਂ ਦੇਖਦੀ ਉਨ੍ਹਾਂ ਦੀ ਪਤਨੀ, ਖਾਸ ਹੈ ਵਜ੍ਹਾ...
NEXT STORY