ਨਾਰਥ ਸਾਊਂਡ— ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਲੈਅ 'ਚ ਨਿਰੰਤਰਤਾ ਦੀ ਕਮੀ ਦੇਖਣ ਨੂੰ ਮਿਲੀ ਪਰ ਸਾਬਕਾ ਭਾਰਤੀ ਕਪਤਾਨ ਦਾ ਮੰਨਣਾ ਹੈ ਕਿ ਉਹ ਪੁਰਾਣੀ ਵਾਈਨ ਵਾਂਗ ਹੈ ਜਿਸ ਦਾ ਸਵਾਦ ਸਮਾਂ ਬੀਤਣ ਨਾਲ ਬਿਹਤਰ ਹੁੰਦਾ ਜਾਂਦਾ ਹੈ। ਧੋਨੀ ਨੇ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਵਨਡੇ ਮੈਚ 'ਚ 79 ਗੇਂਦਾਂ 'ਤੇ 78 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਬੱਲੇਬਾਜ਼ੀ ਲਈ ਮੁਸ਼ਕਿਲ ਪਿੱਚ 'ਤੇ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਤੇ ਸਾਬਕਾ ਭਾਰਤੀ ਕਪਤਾਨ ਖ਼ੁਸ਼ ਹਨ ਕਿ ਪਿਛਲੇ ਸਮੇਂ 'ਚ ਚੋਟੀ ਦੇ ਤਿੰਨ ਬੱਲੇਬਾਜ਼ਾਂ ਦੇ ਜ਼ਿਆਦਾਤਰ ਦੌੜਾਂ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਸ਼ਾਨਦਾਰ ਪਾਰੀ ਖੇਡਣ ਦਾ ਮੌਕਾ ਮਿਲਿਆ। ਇਹ ਪੁੱਛਣ 'ਤੇ ਕਿ ਉਮਰ ਵਧਣ ਨਾਲ ਉਹ ਕਿਵੇਂ ਬਿਹਤਰ ਹੋ ਰਹੇ ਹਨ ਤਾਂ ਧੋਨੀ ਨੇ ਤੁਰੰਤ ਜਵਾਬ ਦਿੱਤਾ ਕਿ ਉਹ
ਵਾਈਨ ਵਾਂਗ ਹਨ। ਮੁਸ਼ਕਲ ਪਿੱਚ 'ਤੇ ਦੌੜਾਂ ਬਣਾਉਣ ਦੀ ਸੰਤੁਸ਼ਟੀ ਵੀ ਧੋਨੀ ਦੇ ਸ਼ਬਦਾਂ 'ਚ ਦਿਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਡੇਢ ਸਾਲ 'ਚ ਸਾਡੇ 7 ਚੋਟੀ ਦੇ ਬੱਲੇਬਾਜ਼ ਜ਼ਿਆਦਾ ਦੌੜਾਂ ਬਣਾ ਰਹੇ ਹਨ ਇਸ ਲਈ ਮੌਕਾ ਮਿਲਣਾ ਤੇ ਦੌੜਾਂ ਬਣਾਉਣਾ ਚੰਗਾ ਹੈ। ਮੈਨੂੰ ਲਗਦਾ ਹੈ ਕਿ ਉਹ ਵਿਕਟ 'ਤੇ ਉਛਾਲ ਠੀਕ ਨਹੀਂ ਸੀ। ਉਸ ਸਮੇਂ ਭਾਈਵਾਲੀ ਕਰਨਾ ਮਹੱਤਵਪੂਰਨ ਸੀ। ਮੇਰੇ ਦਿਮਾਗ਼ 'ਚ 250 ਦੌੜਾਂ ਦਾ ਸਕੋਰ ਸੀ ਅਤੇ ਅਸੀਂ ਉਥੇ ਪੁੱਜੇ।
ਉਨ੍ਹਾਂ ਨੇ ਕਿਹਾ, ''ਅਸੀਂ ਯਕੀਨੀ ਤੌਰ 'ਤੇ ਤਬਦੀਲੀ ਕਰਨ 'ਤੇ ਗੌਰ ਕਰਾਂਗੇ। ਸਾਡੇ ਕੋਲ ਕੁਝ ਖਿਡਾਰੀ ਹਨ ਜਿਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਮੈਨੂੰ ਲਗਦਾ ਹੈ ਕਿ ਅਸੀਂ ਇਕ ਵਾਰ ਮੁੜ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ੁਰੂਆਤ 'ਚ ਕੁਝ ਨਮੀ ਸੀ, ਟਾਸ ਜਿੱਤਣਾ ਚੰਗਾ ਰਿਹਾ ਅਤੇ ਉਨ੍ਹਾਂ ਨੇ ਕਾਫੀ ਚੰਗੀ ਗੇਂਦਬਾਜ਼ੀ ਕੀਤੀ। ਚੰਗੀ ਬੱਲੇਬਾਜ਼ੀ ਨਾਲ ਅਸੀਂ 250 ਦੌੜਾਂ ਤਕ ਪੁੱਜੇ। ਦੂਜੀ ਪਾਰੀ 'ਚ ਵਿਕਟ ਕਾਫੀ ਬਿਹਤਰ ਸੀ। ਗੇਂਦਬਾਜ਼ਾਂ ਨੇ ਦਬਾਅ ਬਣਾਇਆ ਤੇ ਸਹੀ ਸਮੇਂ 'ਤੇ ਵਿਕਟਾਂ ਹਾਸਿਲ ਕੀਤੀਆਂ।''
ਜਾਣੋ, ਕਿੰਨੇ ਦਿਨ੍ਹਾਂ ਬਾਅਦ ਧੋਨੀ ਨੂੰ 'ਮੈਨ ਆਫ ਦਿ ਮੈਚ' ਦਾ ਖਿਤਾਬ ਮਿਲਿਆ
NEXT STORY