ਮੁੰਬਈ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀ-20 ਟੂਰਨਾਮੈਂਟ ਦੇ ਮੀਡੀਆ ਅਧਿਕਾਰਾਂ ਨੂੰ ਲੈ ਕੇ ਧਾਕੜ ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਦੇ ਦੌੜ ਵਿਚ ਸ਼ਾਮਲ ਹੋਣ ਨਾਲ ਰੋਮਾਂਚਕ ਹੋਈ ਰੇਸ ਵਿਚ ਕਿਹੜਾ ਬਾਜ਼ੀ ਮਾਰੇਗਾ, ਇਸਦਾ ਖੁਲਾਸਾ ਸੋਮਵਾਰ ਨੂੰ ਇਸਦੀ ਬੋਲੀ ਨਾਲ ਹੋ ਜਾਵੇਗਾ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੀ ਉਮੀਦ ਪ੍ਰਗਟਾਈ ਹੈ ਕਿ ਆਈ. ਪੀ. ਐੱਲ. ਮੀਡੀਆ ਅਧਿਕਾਰਾਂ ਦੀ ਵਿਕਰੀ ਨਾਲ ਉਸ ਨੂੰ ਮੋਟੀ ਕਮਾਈ ਹੋਵੇਗੀ। ਅਜਿਹੀ ਉਮੀਦ ਹੈ ਕਿ ਬੀ. ਸੀ. ਸੀ. ਆਈ. ਨੂੰ ਆਈ. ਪੀ. ਐੱਲ. ਮੀਡੀਆ ਅਧਿਕਾਰਾਂ ਦੀ ਬੋਲੀ ਤੋਂ 20 ਹਜ਼ਾਰ ਕਰੋੜ ਤਕ ਦੀ ਕਮਾਈ ਹੋ ਸਕਦੀ ਹੈ। ਬੋਰਡ ਸਾਲ 2018 ਤੋਂ 2022 ਤਕ ਪੰਜ ਸਾਲਾਂ ਲਈ ਮੀਡੀਆ ਅਧਿਕਾਰਾਂ ਦੀ ਵਿਕਰੀ ਕਰੇਗਾ, ਜਿਸਦੇ ਲਈ ਮੁੰਬਈ ਵਿਚ ਬੋਲੀ ਲਗਾਈ ਜਾਵੇਗੀ। ਟੂਰਨਾਮੈਂਟ ਦੇ ਮੀਡੀਆ ਅਧਿਕਾਰਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਪ੍ਰਸਾਰਣ ਤੇ ਡਿਜੀਟਲ (ਇੰਟਰਨੈੱਟ ਤੇ ਮੋਬਾਇਲ) ਅਧਿਕਾਰ ਸ਼ਾਮਲ ਹਨ।
ਇਸਕੋ ਦੇ ਡਬਲ ਨਾਲ ਸਪੇਨ ਦੀ ਇਟਲੀ 'ਤੇ 3-0 ਨਾਲ ਜਿੱਤ
NEXT STORY