ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਕਿੰਗਜ਼ ਦੇ ਵਿਰੁੱਧ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਆਸਾਨ ਜਿੱਤ ਮਿਲਣ ਤੋਂ ਬਾਅਦ ਪਲੇਅਰ ਆਫ ਦਿ ਮੈਚ ਬਣੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਮੇਸ਼ ਨਾਲ ਮੈਂ ਗੱਲ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਮੈਂ ਜ਼ਿਆਦਾ ਉਮਰ ਵਾਲਾ ਖਿਡਾਰੀ ਲੱਗ ਰਿਹਾ ਹਾਂ, ਮੈਂ ਬਸ ਉਸ ਵਿਚ ਆਤਮਵਿਸ਼ਵਾਸ ਭਰਿਆ ਅਤੇ ਬਾਕੀ ਦਾ ਕੰਮ ਉਸਦਾ ਸੀ। ਅਈਅਰ ਨੇ ਮੈਚ ਤੋਂ ਬਾਅਦ ਕਿਹਾ ਕਿ ਪੰਜਾਬ ਕਿੰਗਜ਼ ਨੇ ਬਹੁਤ ਤੇਜ਼ੀ ਨਾਲ ਦੌੜਾਂ ਬਣਾਈਆਂ, ਉਦੋ ਵੀ ਜਦੋ ਉਨ੍ਹਾਂ ਨੇ ਸ਼ੁਰੂਆਤ ਵਿਚ ਹੀ ਵਿਕਟ ਗੁਆ ਦਿੱਤੇ ਸਨ। ਅਸੀਂ ਪਾਵਰ ਪਲੇਅ ਤੋਂ ਬਾਅਦ ਜਲਦੀ ਵਿਕਟ ਮਿਲ ਗਏ ਸਨ, ਮੈਂ ਸੋਚਿਆ ਕਿ ਮੈਂ ਆਪਣੇ ਮੁੱਖ ਗੇਂਦਬਾਜ਼ਾਂ ਨਾਲ ਉਸ ਸਮੇਂ ਗੇਂਦ ਕਰਨਾ ਚਾਹੁੰਦਾ ਸੀ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ
ਸਾਡੇ ਕੋਲ ਸੁਨੀਲ ਅਤੇ ਵਰੁਣ ਦੇ ਓਵਰ ਬਚੇ ਹੋਏ ਸਨ। ਮੈਂ ਸਾਰੇ ਖਿਡਾਰੀਆਂ 'ਤੇ ਛੱਡਿਆ ਹੈ ਕਿ ਉਹ ਆਪਣੀ ਯੋਜਨਾ ਖੁਦ ਤਿਆਰ ਕਰਨ। ਇਸ ਨਾਲ ਉਨ੍ਹਾਂ ਨੂੰ ਵੀ ਵਧੀਆ ਕਰਨ ਵਿਚ ਮਦਦ ਮਿਲ ਜਾਂਦੀ ਹੈ। ਰਸਲ ਮਸਲ ਹਿਟਿੰਗ ਵੀ ਇਹ, ਉਹ ਅੱਜ ਬਹੁਤ ਵਧੀਆ ਹਿਟਿੰਗ ਕਰ ਰਹੇ ਸਨ। ਪਲੇਅਰ ਆਫ ਦਿ ਮੈਚ ਉਮੇਸ਼ ਯਾਦਵ ਨੇ ਕਿਹਾ ਜਿਸ ਹਿਸਾਬ ਨਾਲ ਅਜੇ ਕ੍ਰਿਕਟ ਚੱਲ ਰਿਹਾ ਹੈ ਤਾਂ ਤੁਹਾਨੂੰ ਮਿਹਨਤ ਕਰਨੀ ਹੁੰਦੀ ਹੈ। ਇਕ ਹੀ ਚੀਜ਼ ਬਿਹਤਰ ਕਰ ਸਕਦੀ ਹੈ ਉਹ ਅਭਿਆਸ ਹੈ। ਮੈਂ ਨੈੱਟ 'ਤੇ ਵੀ ਜੋ ਗੇਂਦ ਕਰਨੀ ਹੈ, ਉਸਨੂੰ ਟ੍ਰਾਈ ਕਰਦਾ ਹਾਂ, ਜਿੰਨਾ ਅਭਿਆਸ ਹੁੰਦਾ ਹੈ ਉਨਾ ਹੀ ਬਿਹਤਰ ਹੋਵੇਗਾ। ਮੈਨੂੰ ਪਤਾ ਨਹੀਂ ਸੀ ਕਿ ਮਯੰਕ ਮੇਰੇ 'ਤੇ ਇੰਨਾ ਚਾਰਜ ਕਰੇਗਾ, ਮੈਂ ਜਾਣਦਾ ਸੀ ਕਿ ਉਹ ਬੈਕਫੁੱਟ 'ਤੇ ਹੀ ਰਹੇਗਾ।
ਇਹ ਖ਼ਬਰ ਪੜ੍ਹੋ- CSK v LSG : ਬ੍ਰਾਵੋ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਬਣੇ ਗੇਂਦਬਾਜ਼
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਆਂਦਰੇ ਰਸਲ ਨੇ ਲਗਾਇਆ ਧਮਾਕੇਦਾਰ ਅਰਧ ਸੈਂਕੜਾ, ਲਗਾਏ 8 ਛੱਕੇ ਤੇ ਬਣਾ ਦਿੱਤਾ ਇਹ ਵੱਡਾ ਰਿਕਾਰਡ
NEXT STORY