ਕੋਇੰਬਟੂਰ— ਨੇਰੋਕਾ ਐੱਫ. ਸੀ. ਨੇ ਦੋ ਗੋਲ ਤੋਂ ਪਿਛੜਣ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਚੇਨਈ ਸਿਟੀ ਐੱਫ. ਸੀ. ਨੂੰ ਹੀਰੋ ਆਈ. ਲੀਗ ਫੁੱਟਬਾਲ ਚੈਂਪੀਅਨਸ਼ਿਪ 'ਚ ਸ਼ਨੀਵਾਰ ਰਾਤ ਨੂੰ 2-2 ਦੇ ਡਰਾਅ 'ਤੇ ਰੋਕ ਦਿੱਤਾ। ਇਸ ਡਰਾਅ ਨਾਲ ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ। ਜਵਾਹਰ ਲਾਲ ਨੇਹਰੂ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਚੇਨਈ ਨੇ ਕੁਤਸੁਮੀ ਯੂਸਾ ਦੇ 26ਵੇਂ ਮਿੰਟ ਦੇ ਗੋਲ ਨਾਲ ਬੜ੍ਹਤ ਬਣਾਈ ਜਦਕਿ ਮਸ਼ੂਰ ਸ਼ੇਰਿਫ ਨੇ 31ਵੇਂ ਮਿੰਟ 'ਚ ਇਸ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।
ਨੇਰੋਕਾ ਨੇ ਪਹਿਲੇ ਹਾਫ ਦੇ ਇੰਜਰੀ ਸਮੇਂ 'ਚ ਲੁੰਗਡੁਮ ਦੇ ਗੋਲ ਨਾਲ ਸਕੋਰ 1-2 ਕਰ ਦਿੱਤਾ। ਬਾਬਕਾਰ ਡਿਆਰਾ ਨੇ 65ਵੇਂ ਮਿੰਟ 'ਚ ਪੈਨਲਟੀ 'ਤੇ ਗੋਲ ਕਰ ਨੇਰੋਕਾ ਨੂੰ ਬਰਾਬਰੀ ਦਿਵਾ ਦਿੱਤੀ। ਇਸ ਤੋਂ ਬਾਅਦ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਇਸ ਡਰਾਅ ਦੇ ਬਾਅਦ ਚੇਨਈ ਪੰਜ ਅੰਕਾਂ ਦੇ ਨਾਲ ਅੰਕ ਸੂਚੀ 'ਚ 7ਵੇਂ ਤੇ ਨੇਰੋਕਾ ਉਸ ਤੋਂ ਇਕ ਅੰਕ ਪਿੱਛੇ ਚਾਰ ਅੰਕਾਂ ਦੇ ਨਾਲ 8ਵੇਂ ਸਥਾਨ 'ਤੇ ਹੈ। ਨੇਰੋਕਾ ਦੇ ਖੈਮਿਨਥਾਂਗ ਨੂੰ 'ਹੀਰੋ ਆਫ ਦਿ ਮੈਚ' ਦਾ ਪੁਰਸਕਾਰ ਦਿੱਤਾ ਗਿਆ।
ਰੋਜਰ ਫੈਡਰਰ ਕਰੇਗਾ ਬੋਗੋਤਾ 'ਚ ਵਾਪਸੀ, ਖੇਡਣਗੇ ਪ੍ਰਦਰਸ਼ਨੀ ਮੈਚ
NEXT STORY