ਸਪੋਰਟਸ ਡੈਸਕ— ਗੁਜਰਾਤ ਜਾਇੰਟਸ ਨੇ ਇੱਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਕੰਪਲੈਕਸ ਦੇ ਕੇਡੀ ਜਾਧਵ ਹਾਲ 'ਚ ਬਿੱਗ ਬਾਊਟ ਮੁੱਕੇਬਾਜ਼ੀ ਲੀਗ 'ਚ ਐੱਮ. ਸੀ ਮੈਰੀਕਾਮ ਦੀ ਕਪਤਾਨੀ ਵਾਲੀ ਪੰਜਾਬ ਪੈਂਥਰਸ ਨੂੰ ਮੰਗਲਵਾਰ ਰਾਤ 5-2 ਨਾਲ ਹਰਾ ਅੰਕ ਸੂਚੀ 'ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਪੈਂਥਰਸ ਲਈ ਮੈਰੀਕਾਮ ਅਤੇ ਖ਼ੁਰਾਂਟ ਪੁਰਸ਼ ਮੁੱਕੇਬਾਜ਼ ਮਨੋਜ ਕੁਮਾਰ ਮੈਚ ਜਿੱਤਣ 'ਚ ਸਫਲ ਰਹੇ ਪਰ ਬਾਕੀ ਦੇ ਖਿਡਾਰੀਆਂ ਦੀ ਹਾਰ ਦੇ ਕਾਰਨ ਪੈਂਥਰਸ ਜਿੱਤ ਨਹੀਂ ਸਕੀ। ਅਮਿਤ ਪੰਘਲ ਦੀ ਕਪਤਾਨੀ ਵਾਲੀ ਗੁਜਰਾਤ ਨੇ ਪਹਿਲਾਂ ਤਿੰਨ ਮੁਕਾਬਲੇ ਜਿੱਤ ਦੇ ਵੱਲ ਕਦਮ ਵਧਾ ਦਿੱਤੇ ਸਨ।
15 ਲੀਗ ਮੈਚਾਂ ਦੇ ਇਸ ਟੂਰਨਾਮੈਂਟ 'ਚ ਗੁਜਰਾਤ ਦੇ ਤਿੰਨ ਮੈਚਾਂ 'ਚ 14 ਅੰਕ ਹੋ ਗਏ ਹਨ ਅਤੇ ਉਹ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਪੈਂਥਰਸ ਦੇ ਤਿੰਨ ਮੈਚਾਂ 'ਚ 12 ਅੰਕ ਹੋ ਗਏ ਹੈ ਅਤੇ ਉਹ ਦੂਜੇ ਸਥਾਨ 'ਤੇ ਖਿਸਕ ਗਈ ਹੈ। ਪੰਜਾਬ ਪੈਂਥਰਸ ਦੀ ਕਪਤਾਨ ਮੈਰੀਕਾਮ ਦਾ ਮੰਨਣਾ ਰਿਹਾ ਕਿ ਉਨ੍ਹਾਂ ਨੇ 91 ਕਿੱਲੋਗ੍ਰਾਮ ਭਾਰਵਰਗ ਦੇ ਮੂਕਾਬਲੇ ਨੂੰ ਬਲਾਕ ਕਰਕੇ ਆਪਣੀ ਟੀਮ ਦੀ ਮਦਦ ਕੀਤੀ ਹੈ ਕਿਉਂਕਿ ਇਸ ਮੁਕਾਬਲੇ 'ਚ ਗੁਜਰਾਤ ਦੇ ਬ੍ਰਿਟੀਸ਼ ਚੈਂਪੀਅਨ ਸਕਾਟ ਫੋਰੇਸਟ ਅੰਕ ਹਾਸਲ ਕਰ ਸਕਦੇ ਸਨ। ਮੈਰੀਕਾਮ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ 57 ਕਿੱਲੋਗ੍ਰਾਮ ਭਾਰਵਰਗ ਦੇ ਮੁਕਾਬਲੇ 'ਚ ਉਨ੍ਹਾਂ ਦੀ ਟੀਮ ਦੇ ਅਬਦੁਲ ਮਲਿਕ ਖਾਲਾਕੋਵ ਨੂੰ ਗੁਜਰਾਤ ਜਾਇੰਟਸ ਦੇ ਚਿਰਾਗ ਦੇ ਹੱਥੋਂ ਹੈਰਾਨ ਕਰਨ ਵਾਲੀ ਹਾਰ ਮਿਲੀ।
ਗੇਂਦਬਾਜ਼ ਨੇ ਦਿਖਾਈ ਖੇਡ ਭਾਵਨਾ, ਗੇਂਦ ਹੱਥ 'ਚ ਹੁੰਦਿਆਂ ਬੱਲੇਬਾਜ਼ ਨੂੰ ਨਹੀਂ ਕੀਤਾ ਰਨਆਊਟ (Video)
NEXT STORY