ਸਪੋਰਟਸ ਡੈਸਕ— ਭਾਰਤ ਦੇ ਸੁੰਦਰਮ ਰਵੀ ਨੂੰ ਆਈ. ਸੀ. ਸੀ ਦੇ ਅੰਪਾਇਰਾਂ ਦੇ ਏਲੀਟ ਪੈਨਲ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਦ ਕਿ ਇਸ ਪੈਨਲ 'ਚ ਦੋ ਨਵੇਂ ਅੰਪਾਇਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਆਈ. ਸੀ. ਸੀ. ਨੇ 2019-20 ਸਤਰ ਲਈ ਅੰਪਾਇਰਾਂ ਏਲੀਟ ਪੈਨਲ ਦਾ ਐਲਾਨ ਕੀਤਾ ਜਿਸ 'ਚ ਰਵੀ ਨੂੰ ਜਗ੍ਹਾ ਨਹੀਂ ਮਿਲੀ ਹੈ। ਆਈ. ਸੀ. ਸੀ. ਨੇ ਪੈਨਲ ਤੋਂ ਰਵੀ ਨੂੰ ਬਾਹਰ ਕੀਤੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਰਵੀ ਨੂੰ ਹਟਾਏ ਜਾਣ ਤੇ ਇਯਾਨ ਗੋਲਡ ਦੇ ਰਿਟਾਇਰਮੈਂਟ ਤੋਂ ਬਾਅਦ ਏਲੀਟ ਪੈਨਲ 'ਚ ਦੋ ਸਥਾਨ ਖਾਲੀ ਹੋ ਗਏ ਸਨ ਤੇ ਇਸ ਦੋ ਸਥਾਨਾਂ 'ਤੇ ਇੰਗਲੈਂਡ ਦੇ ਮਾਇਕਲ ਗਾਗ ਤੇ ਵੈਸਟਇੰਡੀਜ਼ ਦੇ ਜੋਏਲ ਵਿੰਸਨ ਨੂੰ ਰੱਖਿਆ ਗਿਆ ਹੈ। ਏਲੀਟ ਪੈਨਲ ਦੇ ਅੰਪਾਇਰਾਂ ਦੀ ਚੋਣ ਇਕ ਚੋਣ ਕਮੇਟੀ ਨੇ ਕੀਤਾ ਜਿਸ 'ਚ ਆਈ. ਸੀ. ਸੀ. ਦੇ ਮਹਾਪ੍ਰਬੰਧਕ (ਕ੍ਰਿਕਟ) ਜਿਆਫ ਐਲਰਡਾਇਸ, ਸਾਬਕਾ ਕ੍ਰਿਕਟਰ ਤੇ ਕਮੇਂਟੇਟਰ ਸੰਜੈ ਮਾਂਜਰੇਕਰ ਤੇ ਮੈਚ ਰੈਫਰੀ ਰੰਜਨ ਮਦੁਗਲੇ 'ਤੇ ਡੇਵਿਡ ਬੂਨ ਸ਼ਾਮਿਲ ਹਨ

ਏਲੀਟ ਪੈਨਲ 'ਚ ਗਾਗ ਤੇ ਵਿਲਸਨ ਤੋਂ ਇਲਾਵਾ ਅਲੀਮ ਡਾਰ, ਕੁਮਾਰ ਧਰਮਸੇਨਾ, ਮਰਾਇਸ ਏਰਸਮਸ, ਕਰਿਸ ਗੈਫੇਨੀ, ਰਿਚਡਰ ਇਲਿੰਗਵਰਥ, ਰਿਚਡਰ ਕੈਟਲਬੋਰੋ, ਨਾਇਜੇਲ ਲੋਂਗ, ਬਰੂਸ ਓਕਸੇਨਫੋਡਰ, ਪਾਲ ਰਿਫੇਲ ਤੇ ਰਾਡ ਟਕੇ ਸ਼ਾਮਲ ਹਨ।
21 ਗੇਂਦਾਂ 'ਤੇ ਸੈਂਕੜਾ ਲਾਉਣ ਵਾਲਾ ਇਹ ਬੱਲੇਬਾਜ਼ ਬਣਿਆ ਭਾਰਤੀ ਟੀਮ ਦਾ ਕਪਤਾਨ
NEXT STORY