ਦੁਬਈ–ਆਈ. ਸੀ. ਸੀ. ਨੇ ਆਖਿਰਕਾਰ ਯੂ. ਐੱਸ. ਏ. ਕ੍ਰਿਕਟ (ਯੂ. ਐੱਸ. ਏੇ. ਸੀ.) ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਹ ਇਕ ਪ੍ਰਮੁੱਖ ਬਾਜ਼ਾਰ ਵਿਚ ਖੇਡ ਦੀ ਅਗਵਾਈ ਤੇ ਸੰਚਾਲਨ ਢਾਂਚੇ ਵਿਚ ਥੋੜ੍ਹੇ-ਬਹੁਤ ਬਦਲਾਅ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਰੀਸੈੱਟ ਬਟਣ ਦਬਾਉਣ ਵਰਗਾ ਹੈ। ਮੰਗਲਵਾਰ ਨੂੰ ਇਕ ਵਰਚੂਅਲ ਮੀਟਿੰਗ ਤੋਂ ਬਾਅਦ ਆਈ. ਸੀ. ਸੀ. ਬੋਰਡ ਨੇ ਇਹ ਫੈਸਲਾ ਕੀਤਾ। ਯੂ. ਐੱਸ. ਸੀ. ਦੀ ਮੁਅੱਤਲੀ ਦਾ ਅਸਰ ਫਰਵਰੀ ਵਿਚ ਭਾਰਤ ਤੇ ਸ਼੍ਰੀਲੰਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਯੂ. ਐੱਸ. ਏ. ਦੀ ਹਿੱਸੇਦਾਰੀ ’ਤੇ ਨਹੀਂ ਪਵੇਗਾ। ਹਾਲਾਂਕਿ ਮੁਅੱਤਲੀ ਦਾ ਵਿਸ਼ੇਸ਼ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ, ਇਹ ਆਈ. ਸੀ. ਸੀ. ਵੱਲੋਂ ਜੁਲਾਈ ਵਿਚ ਆਪਣੀ ਸਾਲਾਨਾ ਆਮ ਮੀਟਿੰਗ ਵਿਚ ਯੂ. ਐੱਸ. ਏ. ਸੀ. ਨੂੰ ‘ਆਜ਼ਾਦ ਤੇ ਨਿਰਪੱਖ ਚੋਣਾਂ’ ਕਰਵਾਉਣ ਤੇ ‘ਵੱਡੇ’ ਪ੍ਰਸ਼ਾਸਨਿਕ ਸੁਧਾਰ ਲਾਗੂ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤੇ ਜਾਣ ਦੇ ਲੱਗਭਗ ਦੋ ਮਹੀਨੇ ਬਾਅਦ ਆਇਆ ਹੈ। ਉਸ ਸਮੇਂ ਆਈ. ਸੀ. ਸੀ. ਨੇ ਦੁਹਰਾਇਆ ਸੀ ਕਿ ਯੂ. ਐੱਸ. ਏ. ਸੀ. ਜੁਲਾਈ 2024 ਤੋਂ ‘ਸੂਚਨਾ ’ਤੇ’ ਬਣਿਆ ਰਹੇਗਾ।
ਆਈ. ਸੀ. ਸੀ. ਬੋਰਡ ਨੇ ਯੂ. ਐੱਸ. ਏ. ਸੀ. ਨੂੰ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਉਹ ਸੁਧਾਰਾਂ ਦੀ ਤਰੱਕੀ ਦੇ ਆਧਾਰ ’ਤੇ ਕੋਈ ਉਚਿਤ ਕਾਰਵਾਈ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ ਇਸ ਮੁਅੱਤਲੀ ਦਾ ਲਾਸ ਏਂਜਲਸ 2028 ਦੀਆਂ ਓਲੰਪਿਕ ਖੇਡਾਂ ਵਿਚ ਕ੍ਰਿਕਟ ਨੂੰ ਸ਼ਾਮਲ ਹੋਣ ’ਤੇ ਤੁਰੰਤ ਪ੍ਰਭਾਵ ਨਹੀਂ ਪਵੇਗਾ। ਤਿੰਨ ਮਹੀਨੇ ਦੀ ਇਹ ਰਾਹਤ ਆਈ. ਸੀ. ਸੀ. ਵੱਲੋਂ ਯੂ.ਐੱਸ. ਏ. ਸੀ. ਨੂੰ ਅਮਰੀਕੀ ਓਲੰਪਿਕ ਤੇ ਪੈਰਾਲੰਪਿਕ ਕਮੇਟੀ ਤੋਂ ਰਾਸ਼ਟਰੀ ਜਨਰਲ ਬਾਡੀ (ਐੱਨ. ਜੀ. ਬੀ.) ਦਾ ਦਰਜਾ ਦਿਵਾਉਣ ਵਿਚ ਮਦਦ ਲਈ ਇਕ ‘ਰੋਡਮੈਪ’ ਤਿਆਰ ਕਰਨ ਦੇ ਤੁਰੰਤ ਬਾਅਦ ਆਈ ਹੈ, ਜਿਹੜੀਆਂ ਲਾਸ ਏਂਜਲਸ 2028 ਖੇਡਾਂ ਵਿਚ ਸ਼ਾਮਲ ਕੀਤੀਆਂ ਗਈਆਂ ਸਾਰੀਆਂ ਖੇਡਾਂ ਲਈ ਜ਼ਰੂਰੀ ਹੈ। ਮੇਜ਼ਬਾਨ ਹੋਣ ਨਾਤੇ, ਅਮਰੀਕਾ ਦੇ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਵਿਚ ਤਮਗੇ ਲਈ ਮੁਕਾਬਲੇਬਾਜ਼ੀ ਕਰਨ ਵਾਲੀਆਂ 6 ਟੀਮਾਂ ਵਿਚ ਇਕ ਹੋਣ ਦੀ ਉਮੀਦ ਹੈ। 6 ਪੜਾਵਾਂ ਵਾਲਾ ਇਹ ਰੋਡਮੈਪ ਆਈ. ਸੀ. ਸੀ. ਦੀ ਨਾਰਮਲਾਈਜੇਸ਼ਨ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਸੀ, ਜਿਸ ਦੀ ਪ੍ਰਧਾਨਗੀ ਮੁਖੀ ਜੈ ਸ਼ਾਹ ਨੇ ਕੀਤੀ ਸੀ।
ਭਾਰਤ ਹੱਥੋਂ ਹਾਰ ਤੋਂ ਬਾਅਦ ਟੀਮ ਦਾ ਮਨੋਬਲ ਨਹੀਂ ਟੁੱਟਿਆ : ਹੁਸੈਨ ਤਲਤ
NEXT STORY