ਸਪੋਰਟਸ ਡੈਸਕ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀ ਗਈ 3 ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਰਹੀ ਸੀ। ਉੱਥੇ ਹੀ ਬੰਗਲਾਦੇਸ਼, ਅਫਗਾਨਿਸਤਾਨ ਅਤੇ ਜ਼ਿੰਬਾਬਵੇ ਵਿਚਾਲੇ ਖੇਡੀ ਗਈ ਟ੍ਰਾਈ ਸੀਰੀਜ਼ ਦੇ ਸਾਂਝੇ ਜੇਤੂ ਬੰਗਲਾਦੇਸ਼ ਅਤੇ ਅਫਗਾਨਿਸਤਾਨ ਬਣ ਗਏ ਸੀ। ਇਨ੍ਹਾਂ ਦੋਵਾਂ ਲੜੀਆਂ ਤੋਂ ਬਾਅਦ ਆਈ. ਸੀ. ਸੀ. ਨੇ ਅੱਜ ਬੁੱਧਵਾਰ ਨੂੰ ਟੀ-20 ਰੈਂਕਿੰਗ ਨੂੰ ਅਪਡੇਟ ਕੀਤਾ ਹੈ। ਇਸ ਨਵੀਂ ਆਈ. ਸੀ. ਸੀ. ਰੈਂਕਿੰਗ ਵਿਚ ਭਾਰਤ ਨੂੰ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਡਰਾਅ ਕਰਨ ਦਾ ਨੁਕਸਾਨ ਹੋਇਆ ਹੈ।

ਭਾਰਤ ਨੂੰ ਇਕ ਸਥਾਨ ਦਾ ਹੋਇਆ ਨੁਕਸਾਨ
ਨਵੀਂ ਜਾਰੀ ਆਈ. ਸੀ. ਸੀ. ਰੈਂਕਿੰਗ ਵਿਚ ਭਾਰਤੀ ਟੀਮ ਨੂੰ ਇਕ ਸਥਾਨ ਦਾ ਨੁਕਸਾਨ ਝੱਲਣਾ ਪਿਆ ਹੈ। ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਆਈ. ਸੀ. ਸੀ. ਟੀ-20 ਰੈਂਕਿੰਗ ਵਿਚ ਤੀਜੇ ਸਥਾਨ 'ਤੇ ਸੀ। ਹੁਣ ਨਵੀਂ ਜਾਰੀ ਰੈਂਕਿੰਗ ਵਿਚ ਭਾਰਤੀ ਟੀਮ ਇਕ ਸਥਾਨ ਖਿਸਕ ਕੇ ਚੌਥੇ ਸਥਾਨ 'ਤੇ ਆ ਗਈ ਹੈ। ਪਹਿਲੇ ਨੰਬਰ 'ਤੇ ਪਾਕਿਸਤਾਨ, ਦੂਜੇ 'ਤੇ ਇੰਗਲੈਂਡ ਜਦਕਿ ਦੱਖਣੀ ਅਫਰੀਕਾ ਤੀਜੇ ਨੰਬਰ 'ਤੇ ਆ ਗਈ ਹੈ।
ਸ਼੍ਰੀਲੰਕਾ ਟੀਮ ਨੂੰ ਪਾਕਿ 'ਚ ਮਿਲੀ ਰਾਸ਼ਟਰੀ ਆਗੂਆਂ ਵਰਗੀ ਸੁਰੱਖਿਆ
NEXT STORY