ਦੁਬਈ– ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ 'ਤੇ ਡਾਕੂਮੈਂਟਰੀ 'ਬਿਯੋਂਡ ਦਿ ਬਾਊਂਡਰੀ' ਸ਼ੁੱਕਰਵਾਰ ਨੂੰ ਪ੍ਰਸਿੱਧ ਅਮਰੀਕੀ ਆਨਲਾਈਨ ਸਟ੍ਰੀਮਿੰਗ ਮੰਚ 'ਨੈੱਟਫਿਲਕਸ' ਉੱਪਰ ਜਾਰੀ ਕੀਤੀ ਜਾਵੇਗੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਬਿਆਨ ਅਨੁਸਾਰ ਇਸ ਡਾਕੂਮੈਂਟਰੀ ਵਿਚ ਦੁਨੀਆ ਦੀਆਂ ਚੋਟੀ ਦੀਆਂ ਖਿਡਾਰੀਆਂ ਤੇ ਮਹਿਲਾ ਕ੍ਰਿਕਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਦਾ ਸਫਰ ਦਿਖਾਇਆ ਜਾਵੇਗਾ। ਇਸ ਡਾਕੂਮੈਂਟਰੀ ਵਿਚ 17 ਦਿਨਾ ਟੂਰਨਾਮੈਂਟ ਦੌਰਾਨ ਟੀਮਾਂ ਦੀ ਤਰੱਕੀ ਤੇ ਖਿਡਾਰੀਆਂ ਦੀਆਂ ਭਾਵਨਾਵਾਂ ਦਿਖਾਈਆਂ ਗਈਆਂ ਹਨ, ਜਿਸ ਵਿਚ ਉਹ ਇਸ ਤਰ੍ਹਾਂ ਦੇ ਵੱਡੇ ਟੂਰਨਾਮੈਂਟ ਦੀ ਤਿਆਰੀ ਦੇ ਬਾਰੇ ਵਿਚ ਚਰਚਾ ਕਰਦੀਆਂ ਹਨ ਤੇ ਵੱਖ-ਵੱਖ ਮੈਚਾਂ ਵਿਚ ਟਰਨਿੰਗ ਪੁਆਇੰਟ ਬਿਆਨ ਕਰਦੀਆਂ ਹਨ। ਕੁਮੈਂਟਟੇਰਾਂ ਤੇ ਪ੍ਰਸ਼ੰਸਕਾਂ ਦੇ ਵਿਚਾਰਾਂ ਤੋਂ ਇਲਾਵਾ ਦਰਸ਼ਕਾਂ ਦਾ ਜਸ਼ਨ, ਪਰਦੇ ਦੇ ਪਿੱਛੇ ਤੇ ਡ੍ਰੈਸਿੰਗ ਰੂਮ ਦੀਆਂ ਕੁਝ ਫੋਟੋਆਂ ਵੀ ਇਸ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਪੌਪ ਸਟਾਰ ਕੈਟੀ ਪੈਰੀ ਦੀ ਪੇਸ਼ਕਾਰੀ ਵੀ ਹੈ।''
ਮੈਲਬੋਰਨ ਕ੍ਰਿਕਟ ਮੈਦਾਨ 'ਤੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਖੇਡਿਆ ਗਿਆ ਸੀ, ਜਿਸ ਨੂੰ ਰਿਕਾਰਡ 86,174 ਦਰਸ਼ਕਾਂ ਨੇ ਦੇਖਿਆ ਸੀ।
ਸਚਿਨ ਦੇ ਪਹਿਲੇ ਟੈਸਟ ਸੈਂਕੜੇ ਦੇ 30 ਸਾਲ ਪੂਰੇ
NEXT STORY