ਸਪੋਰਟਸ ਡੈਸਕ- ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ ਕਿ ਖਰਾਬ ਫਾਰਮ ਨਾਲ ਜੂਝ ਰਹੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਲਾਲਸਾ ਹੈ ਪਰ ਉਸ ਨੇ ਇਨ੍ਹਾਂ ਦੋਵਾਂ ਦੇ ਸਮੇਤ ਸਾਰੇ ਸੀਨੀਅਰ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ਖੇਡ ਕੇ ਟੈਸਟ ਕ੍ਰਿਕਟ ਲਈ ਆਪਣੀ ਪ੍ਰਤੀਬੱਧਤਾ ਸਾਬਤ ਕਰਨ ਦੀ ਅਪੀਲ ਕੀਤੀ। ਹਾਲਾਂਕਿ ਗੰਭੀਰ ਨੇ ਇਸ ਨੂੰ ਲੈ ਕੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਕਿ ਰੋਹਿਤ ਜਾਂ ਵਿਰਾਟ ਅੱਗੇ ਟੈਸਟ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ।
ਗੰਭੀਰ ਨੇ ਮੈਚ ਤੋਂ ਬਾਅਦ ਕਿਹਾ,‘‘ਅਜੇ ਇਸ ’ਤੇ ਗੱਲ ਕਰਨ ਦਾ ਸਮਾਂ ਨਹੀਂ ਹੈ ਕਿ ਪੰਜ ਮਹੀਨੇ ਬਾਅਦ ਅਸੀਂ ਕਿੱਥੇ ਹੋਵਾਂਗੇ। ਖੇਡ ਵਿਚ ਬਹੁਤ ਕੁਝ ਬਦਲਦਾ ਹੈ। ਫਾਰਮ ਬਦਲਦੀ ਹੈ, ਲੋਕ ਬਦਲਦੇ ਹਨ, ਤੇਵਰ ਬਦਲਦੇ ਹਨ, ਸਭ ਕੁਝ ਬਦਲ ਜਾਂਦਾ ਹੈ। ਸਾਨੂੰ ਪਤਾ ਹੈ ਕਿ ਪੰਜ ਮਹੀਨੇ ਲੰਬਾ ਸਮਾਂ ਹੈ।’’ ਉਸ ਨੇ ਕਿਹਾ,‘‘ਇੰਗਲੈਂਡ ਵਿਰੁੱਧ ਲੜੀ (ਜੁਲਾਈ) ਦੇ ਸਮੇਂ ਦੇਖਾਂਗੇ ਕਿ ਕੀ ਹੁੰਦਾ ਹੈ ਪਰ ਜੋ ਵੀ ਹੋਵੇਗਾ, ਉਹ ਭਾਰਤੀ ਕ੍ਰਿਕਟ ਦੇ ਸਰਵਸ੍ਰੇਸ਼ਠ ਹਿੱਤ ਵਿਚ ਹੋਵੇਗਾ।’’
ਜਸਪ੍ਰੀਤ ਬੁਮਰਾਹ ਦੀ Injury ਨਾਲ ਜੁੜੀ ਵੱਡੀ ਅਪਡੇਟ, ਇੰਨੀ ਦੇਰ ਲਈ ਹੋ ਸਕਦੇ ਨੇ ਬਾਹਰ
NEXT STORY