ਮੋਹਾਲੀ— ਸ਼੍ਰੀਲੰਕਾ ਨੇ ਧਰਮਸ਼ਾਲਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕਪਤਾਨ ਤਿਸ਼ਾਰਾ ਪਰੇਰਾ ਨੂੰ ਆਪਣੀ ਟੀਮ ਤੋਂ ਦੂਜੇ ਇਕ ਦਿਨਾ ਵਿਚ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੈ, ਜਿਸ ਨਾਲ ਮਹਿਮਾਨ ਟੀਮ ਭਾਰਤ 'ਚ ਪਹਿਲੀ ਲੜੀ ਜਿੱਤ ਸਕੇਗੀ। ਪਰੇਰਾ ਨੇ ਇਥੇ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ ਕਿ ਇਹ ਲੜੀ ਜਿੱਤਣ ਦਾ ਚੰਗਾ ਮੌਕਾ ਹੈ। ਕਈ ਟੀਮਾਂ ਨੇ ਭਾਰਤ ਵਿਚ ਲੜੀ ਨਹੀਂ ਜਿੱਤੀ ਹੈ। ਅਸੀਂ ਕੁਝ ਖਾਸ ਕਰਨਾ ਚਾਹੁੰਦੇ ਹਾਂ, ਜਿਵੇਂ ਕਿ ਅਸੀਂ ਧਰਮਸ਼ਾਲਾ 'ਚ ਕੀਤਾ ਹੈ।
ਧਰਮਸ਼ਾਲਾ 'ਚ 12 ਮੈਚ ਹਾਰਨ ਦੇ ਕ੍ਰਮ ਨੂੰ ਤੋੜਨ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ ਪਰ ਉਸ ਨੂੰ ਉਮੀਦ ਹੈ ਕਿ ਭਾਰਤ ਸਖਤ ਵਾਪਸੀ ਕਰੇਗਾ, ਜਿਵੇਂ ਉਸ ਨੇ ਨਿਊਜ਼ੀਲੈਂਡ ਵਿਰੁੱਧ ਕੀਤੀ ਸੀ। ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਪਹਿਲਾ ਵਨ ਡੇ ਗੁਆਉਣ ਤੋਂ ਬਾਅਦ ਅਗਲੇ ਦੋ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਜਿੱਤੀ ਸੀ।
ਪਰੇਰਾ ਨੇ ਕਿਹਾ ਕਿ ਹਾਂ, ਉਹ ਅਜਿਹਾ ਕਰ ਸਕਦੇ ਹਨ ਪਰ ਸਾਡਾ ਧਿਆਨ ਆਪਣੇ ਕੰਮ 'ਤੇ ਹੈ। 12 ਮੈਚ ਹਾਰਨ ਤੋਂ ਬਾਅਦ ਜਿੱਤ ਦਰਜ ਕਰਨਾ ਚੰਗਾ ਹੈ ਤੇ ਸਾਨੂੰ ਪਤਾ ਹੈ ਕਿ ਜੇਕਰ ਅਸੀਂ ਇਸ ਪ੍ਰਦਰਸ਼ਨ ਨੂੰ ਦੁਹਰਾਅ ਸਕੇ ਤਾਂ ਕੱਲ ਅਸੀਂ ਜਿੱਤ ਜਾਵਾਂਗੇ।
10 ਹਜ਼ਾਰੀ ਬਣਨ ਤੋਂ 109 ਦੌੜਾਂ ਦੂਰ ਹੈ ਧੋਨੀ
NEXT STORY