ਵਾਰਸਾ : ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਇਗਾ ਸਵੀਆਟੇਕ ਉਸ ਰੈਕੇਟ ਦੀ ਨਿਲਾਮੀ ਕਰਨ ਜਾ ਰਹੀ ਹੈ ਜਿਸ ਨਾਲ ਉਸ ਨੇ ਰੋਲਾਂ ਗੈਰੋ ਅਤੇ ਯੂਐੱਸ ਓਪਨ 2022 ਜਿੱਤਿਆ ਸੀ। ਪੋਲੈਂਡ ਦੀ 21 ਸਾਲਾ ਖਿਡਾਰਨ ਨੇ ਵੀਰਵਾਰ ਨੂੰ ਇਸ ਗੱਲ ਦਾ ਐਲਾਨ ਸੋਸ਼ਲ ਮੀਡੀਆ 'ਤੇ ਕਰਦੇ ਹੋਏ ਕਿਹਾ ਕਿ ਮੈਂ ਨਿਲਾਮੀ 'ਚ ਇਕ ਰੈਕੇਟ ਦਾਨ ਕਰ ਰਹੀ ਹਾਂ ਜਿਸ 'ਤੇ ਮੇਰੇ ਦਸਤਖਤ ਹਨ।
ਇਸ ਸਾਲ ਮੈਂ ਇਸ ਰੈਕੇਟ ਨਾਲ ਖੇਡਦੇ ਹੋਏ ਰੋਲਾਂ ਗੈਰੋ ਅਤੇ ਯੂਐਸ ਓਪਨ ਦੇ ਰੂਪ ਵਿੱਚ ਦੋ ਗ੍ਰੈਂਡ ਸਲੈਮ ਜਿੱਤੇ। ਜ਼ਿਕਰਯੋਗ ਹੈ ਕਿ ਸਵੀਆਟੇਕ 'ਦਿ ਗ੍ਰੇਟ ਆਰਕੈਸਟਰਾ ਆਫ਼ ਕ੍ਰਿਸਮਸ ਚੈਰਿਟੀ' ਨਾਂ ਦੀ ਸੰਸਥਾ ਨਾਲ ਮਿਲ ਕੇ ਕੰਮ ਕਰ ਰਹੀ ਹੈ, ਜੋ ਪੋਲੈਂਡ ਵਿਚ ਬਾਲ ਰੋਗਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਲਈ ਪੈਸਾ ਇਕੱਠਾ ਕਰਦੀ ਹੈ।
ਇਹ ਵੀ ਪੜ੍ਹੋ : ਸ਼ਾਹਿਦ ਅਫਰੀਦੀ ਦੀ ਪਾਕਿਸਤਾਨ ਕ੍ਰਿਕਟ 'ਚ ਵਾਪਸੀ, ਮਿਲੀ ਇਹ ਵੱਡੀ ਜ਼ਿੰਮੇਵਾਰੀ
ਸਵੀਆਟੇਕ ਦੇ ਰੈਕੇਟ ਦੀ ਨਿਲਾਮੀ ਤੋਂ ਹੋਣ ਵਾਲੀ ਕਮਾਈ ਸੇਪਸਿਸ ਨਾਂ ਦੀ ਬੀਮਾਰੀ ਦੇ ਇਲਾਜ ਲਈ ਵਰਤੀ ਜਾਵੇਗੀ। ਸਵੀਆਟੇਕ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਸਾਲ ਨਿਲਾਮੀ ਦਾ ਆਨੰਦ ਮਾਣੋਗੇ। ਸਾਡਾ ਸਾਂਝਾ ਉਦੇਸ਼ ਮਹੱਤਵਪੂਰਨ ਹੈ। ਕ੍ਰਿਸਮਸ ਚੈਰਿਟੀ ਦਾ ਮਹਾਨ ਆਰਕੈਸਟਰਾ ਪੋਲੈਂਡ ਦੇ ਹਸਪਤਾਲਾਂ ਵਿੱਚ ਸੇਪਸਿਸ ਨਾਲ ਲੜਨ ਲਈ ਪੈਸਾ ਇਕੱਠਾ ਕਰ ਰਿਹਾ ਹੈ।
ਸਵੀਆਟੇਕ ਨੇ ਇਸ ਤੋਂ ਪਹਿਲਾਂ ਰੂਸੀ ਹਮਲੇ ਤੋਂ ਪ੍ਰਭਾਵਿਤ ਯੂਕਰੇਨ ਦੇ ਲੋਕਾਂ ਲਈ ਫੰਡ ਇਕੱਠਾ ਕਰਨ ਲਈ ਹੋਰ ਟੈਨਿਸ ਖਿਡਾਰੀਆਂ ਦੇ ਨਾਲ ਮਿਲ ਕੇ 23 ਜੁਲਾਈ ਨੂੰ ਕ੍ਰੇਕੋ ਵਿੱਚ ਇੱਕ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲਿਆ ਸੀ। ਨੀਲੇ ਅਤੇ ਪੀਲੇ ਰਿਬਨ ਵਾਲੀ ਟੋਪੀ ਪਹਿਨ ਕੇ ਸਵੀਆਟੇਕ ਨੇ ਯੂਕਰੇਨ ਲਈ ਆਪਣੇ ਸਮਰਥਨ ਦੀ ਆਵਾਜ਼ ਉਠਾਈ ਸੀ। ਸਵੀਆਟੇਕ ਨੇ 2022 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਗ੍ਰੈਂਡ ਸਲੈਮ ਸਮੇਤ 8 ਖਿਤਾਬ ਜਿੱਤੇ। ਇਸੇ ਸਾਲ ਉਸਨੇ ਲਗਾਤਾਰ 37 ਮੈਚ ਜਿੱਤਣ ਦਾ ਰਿਕਾਰਡ ਕਾਇਮ ਕਰਦੇ ਹੋਏ ਮਹਿਲਾ ਟੈਨਿਸ ਰੈਂਕਿੰਗ ਵਿੱਚ ਵੀ ਸਿਖਰਲਾ ਸਥਾਨ ਹਾਸਲ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ਾਹਿਦ ਅਫਰੀਦੀ ਦੀ ਪਾਕਿਸਤਾਨ ਕ੍ਰਿਕਟ 'ਚ ਵਾਪਸੀ, ਮਿਲੀ ਇਹ ਵੱਡੀ ਜ਼ਿੰਮੇਵਾਰੀ
NEXT STORY