ਪੁਣੇ— ਪੁਣੇ ਪ੍ਰਾਈਡ ਨੇ ਪਾਰਲੇ ਇੰਡੋ-ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ. ਪੀ. ਕੇ. ਐੱਲ.) ਦੇ ਪਹਿਲੇ ਸੀਜ਼ਨ 'ਚ ਆਪਣੇ ਜੇਤੂ ਰੱਥ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ। ਪੁਣੇ ਨੇ ਬਾਲੇਵਾੜੀ ਸਪੋਰਟਸ ਕੰਪਲੈਸਕਸ 'ਚ ਖੇਡੇ ਗਏ ਮੈਚ 'ਚ ਬੈਂਗਲੁਰੂ ਰਾਈਨੋਜ ਨੂੰ ਰੋਮਾਂਚਕ ਮੁਕਾਬਲੇ 'ਚ 40-33 ਨਾਲ ਹਰਾ ਦਿੱਤਾ। ਇਨ੍ਹਾਂ ਦੋਵਾਂ ਟੀਮਾਂ ਦੇ ਵਿਚ 15 ਮਈ ਨੂੰ ਹੋਏ ਪਹਿਲੇ ਮੈਚ 'ਚ ਵੀ ਪੁਣੇ ਨੇ ਬੈਂਗਲੁਰੂ ਨੂੰ ਹਰਾ ਦਿੱਤਾ ਸੀ। ਉਸ ਮੈਚ ਨੂੰ ਪੁਣੇ ਨੇ 32-39 ਨਾਲ ਜਿੱਤ ਲਿਆ ਸੀ। ਪੁਣੇ ਦੇ ਲਈ ਅਮਰਜੀਤ ਸਿੰਘ ਨੇ ਕੁੱਲ 11 ਅੰਕ ਹਾਸਲ ਕੀਤੇ, ਜਿਸ 'ਚ 9 ਰੇਡ ਤੇ 2 ਟੈਕਲ ਅੰਕ ਹਾਸਲ ਕੀਤੇ ਸਨ। ਇਕ ਹੋਰ ਮੁਕਾਬਲੇ 'ਚ ਹਰਿਆਣਾ ਹੀਰੋਜ਼ ਨੇ ਪੋਂਡੀਚੇਰੀ ਨੂੰ 10 ਅੰਕਾਂ ਦੇ ਅੰਤਰ ਨਾਲ ਹਰਾ ਕੇ ਪਿਛਲੀ ਬਾਰ ਦਾ ਬਦਲਾ ਲੈ ਲਿਆ। ਹਰਿਆਣਾ ਨੇ ਇਸ ਮੈਚ 'ਚ 45-35 ਨਾਲ ਹਰਾਇਆ ਸੀ। ਇਨ੍ਹਾਂ ਦੋਵਾਂ ਟੀਮਾਂ ਦੇ ਵਿਚ ਇਸੀ ਮੈਦਾਨ 'ਤੇ ਪਹਿਲਾ ਮੈਚ 15 ਮਈ ਨੂੰ ਖੇਡਿਆ ਗਿਆ ਸੀ ਜਿੱਥੇ ਪੋਂਡੀਚੇਰੀ ਨੇ ਹਰਿਆਣਾ ਨੂੰ 52-28 ਨਾਲ ਹਰਾ ਦਿੱਤਾ ਸੀ।
ਮਰੇ ਨੇ ਵਿੰਬਲਡਨ ਦੇ ਡਬਲਜ਼ 'ਚ ਮੁਕਾਬਲੇ 'ਚ ਖੇਡਣ ਦੇ ਦਿੱਤੇ ਸੰਕੇਤ
NEXT STORY