ਦੁਬਈ– ਦਿੱਲੀ ਕੈਪੀਟਲਸ ਦੇ ਗੇਂਦਬਾਜ਼ੀ ਕੋਚ ਰਿਆਨ ਹੈਰਿਸ ਖਿਡਾਰੀਆਂ ਦੇ ਮਹੀਨਿਆਂ ਤਕ ਟ੍ਰੇਨਿੰਗ ਤੋਂ ਦੂਰ ਰਹਿਣ ਤੋਂ ਬਾਅਦ ਇੰਨੀ ਤੇਜ਼ ਲੈਅ ਹਾਸਲ ਕਰਨ ਨੂੰ ਲੈ ਕੇ ਕਾਫੀ ਪ੍ਰਭਾਵਿਤ ਹੈ। 6 ਦਿਨ ਦੇ ਜ਼ਰੂਰੀ ਇਕਾਂਤਵਾਸ ਵਿਚੋਂ ਲੰਘਣ ਤੋਂ ਬਾਅਦ ਹੈਰਿਸ ਅੰਤ ਬੁੱਧਵਾਰ ਸ਼ਾਮ ਨੂੰ ਆਪਣੇ ਕਮਰੇ ਵਿਚੋਂ ਬਾਹਰ ਨਿਕਲਿਆ ਸੀ ਤੇ ਦਿੱਲੀ ਕੈਪੀਟਲਸ ਦੇ ਪਹਿਲੇ ਨੈੱਟ ਸੈਸ਼ਨ ਦਾ ਨਿਰੀਖਣ ਕੀਤਾ।
ਹੈਰਿਸ ਨੇ ਕਿਹਾ ਕਿ ਦੇਖਕੇ ਲੱਗਾ ਹੀ ਨਹੀਂ ਕਿ ਖਿਡਾਰੀ ਪਿਛਲੇ ਕੁਝ ਮਹੀਨਿਆਂ ਤੋਂ ਅਭਿਆਸ ਨਹੀਂ ਕਰ ਸਕੇ ਸਨ। ਹੈਰਿਸ ਨੇ ਟੀਮ ਵਲੋਂ ਜਾਰੀ ਬਿਆਨ ਵਿਚ ਕਿਹਾ,''ਮੈਨੂੰ ਪਤਾ ਹੈ ਕਿ ਲੜਕੇ ਮਹਾਮਾਰੀ ਦੇ ਕਾਰਣ ਪਿਛਲੇ ਕੁਝ ਸਮੇਂ ਤੋਂ ਟ੍ਰੇਨਿੰਗ ਨਹੀਂ ਕਰ ਸਕੇ ਹਨ ਪਰ ਉਨ੍ਹਾਂ ਨੂੰ ਗੇਂਦਬਾਜ਼ੀ ਤੇ ਬੱਲੇਬਾਜ਼ੀ ਕਰਦੇ ਹੋਏ ਦੇਖਣਾ, ਕੁਝ ਸ਼ਾਟਾਂ ਨੂੰ ਮੈਦਾਨ ਵਿਚੋਂ ਬਾਹਰ ਜਾਂਦੇ ਹੋਏ ਦੇਖਣਾ, ਮੈਂ ਉਨ੍ਹਾਂ ਤੋਂ ਪ੍ਰਭਾਵਿਤ ਹਾਂ।'' ਉਨ੍ਹਾਂ ਕਿਹਾ ਕਿ ਕੰਮ ਦੇ ਪ੍ਰਤੀ ਉਨ੍ਹਾਂ ਦੀ ਇਮਾਨਦਾਰੀ ਅਵਿਸ਼ਵਾਸਯੋਗ ਹੈ ਤੇ ਜਿਨ੍ਹਾਂ ਖਿਡਾਰੀਆਂ ਨੇ ਕਾਫੀ ਟ੍ਰੇਨਿੰਗ ਨਹੀਂ ਕੀਤੀ ਹੈ, ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਕੇ ਕਾਫੀ ਚੰਗਾ ਲੱਗਾ, ਉਹ ਕਾਫੀ ਚੰਗੀ ਸਥਿਤੀ ਵਿਚ ਦਿਸੇ।''
ਪ੍ਰੀਮੀਅਰ ਲੀਗ ਨੇ ਚੀਨੀ ਪ੍ਰਸਾਰਕ ਸਾਂਝੇਦਾਰੀ ਨਾਲ ਕਰਾਰ ਕੀਤਾ ਖਤਮ
NEXT STORY