ਜੋਹਾਨਸਬਰਗ— ਦੱਖਣੀ ਅਫਰੀਕਾ ਦੇ ਲੈੱਗ ਸਪਿਨਰ ਇਮਰਾਨ ਤਾਹਿਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਮਈ-ਜੂਨ ਵਿਚ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਹਾਲਾਂਕਿ ਤਾਹਿਰ ਸਾਲ 2020 ਵਿਚ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵ ਕੱਪ ਤਕ ਟੀ-20 ਕ੍ਰਿਕਟ ਵਿਚ ਖੇਡਦਾ ਰਹੇਗਾ।
ਤਾਹਿਰ ਨੇ ਕਿਹਾ, ''ਮੈਂ ਹਮੇਸ਼ਾ ਤੋਂ ਹੀ ਵਿਸ਼ਵ ਕੱਪ ਵਿਚ ਖੇਡਣਾ ਚਾਹੁੰਦਾ ਹਾਂ। ਇਹ ਮੇਰੇ ਲਈ ਵੱਡੀ ਉਪਲੱਬਧੀ ਹੈ ਕਿ ਮੈਂ ਇਸ ਮਹਾਨ ਟੀਮ ਲਈ ਖੇਡ ਰਿਹਾ ਹਾਂ। ਮੈਂ ਕ੍ਰਿਕਟ ਦੱਖਣੀ ਅਫਰੀਕਾ(ਸੀ.ਐੱਸ. ਏ.) ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਮੈਂ ਵਿਸ਼ਵ ਕੱਪ ਤੋਂ ਬਾਅਦ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈਣ ਜਾ ਰਿਹਾ ਹਾਂ, ਇਸ ਲਈ ਮੇਰਾ ਕਰਾਰ ਤਦ ਤਕ ਦੇ ਲਈ ਹੈ।'' ਅਫਰੀਕੀ ਗੇਂਦਬਾਜ਼ ਨੇ ਕਿਹਾ, ''ਇਸ ਤੋਂ ਬਾਅਦ ਸੀ. ਐੱਸ. ਏ. ਨੇ ਮੈਨੂੰ ਦੁਨੀਆ ਭਰ ਵਿਚ ਵੱਖ-ਵੱਖ ਲੀਗਾਂ ਵਿਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਦੱਖੀ ਅਫਰੀਕਾ ਲਈ ਟੀ-20 ਕ੍ਰਿਕਟ ਖੇਡਦਾ ਰਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਅੰਦਰ ਟੀ-20 ਵਿਚ ਇਕ ਭੂਮਿਕਾ ਨਿਭਾਉਣ ਦੀ ਕਾਬਲੀਅਤ ਹੈ। ਇਹ ਮੌਕਾ ਦੇਣ ਲਈ ਮੈਂ ਸੀ. ਐੱਸ. ਏ. ਦਾ ਧੰਨਵਾਦੀ ਹਾਂ।''
ਐਟਲੇਟਿਕੋ ਮੈਡ੍ਰਿਡ ਨੇ ਸੋਸੀਦਾਦ ਨੂੰ ਹਰਾਇਆ
NEXT STORY