ਮੈਡ੍ਰਿਡ— ਅਲਵਾਰੋ ਮੋਰਾਟਾ ਦੇ ਪਹਿਲੇ ਹਾਫ ਵਿਚ ਕੀਤੇ ਦੋ ਗੋਲਾਂ ਦੀ ਬਦੌਲਤ 10 ਖਿਡਾਰੀਆਂ ਨਾਲ ਖੇਡ ਰਹੀ ਐਟਲੇਟਿਕੋ ਮੈਡ੍ਰਿਡ ਨੇ ਰੀਅਲ ਸੋਸੀਦਾਦ ਨੂੰ 2-0 ਨਾਲ ਹਰਾ ਕੇ ਲਾ ਲਿਗਾ ਖਿਤਾਬ ਦੀ ਆਪਣੀ ਮਾਮੂਲੀ ਉਮੀਦ ਬਰਕਰਾਰ ਰੱਖੀ ਹੈ। ਸਪੇਨ ਦੇ ਕੌਮਾਂਤਰੀ ਸਟ੍ਰਾਈਕਰ ਮੋਰਾਟਾ ਨੇ 30ਵੇਂ ਤੇ 33ਵੇਂ ਮਿੰਟ 'ਚ ਗੋਲ ਕੀਤੇ। ਇਸ ਜਿੱਤ ਨਾਲ ਲੀਗ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਮੌਜੂਦ ਐਟਲੇਟਿਕੋ ਮੈਡ੍ਰਿਡ ਦੇ 26 ਮੈਚਾਂ ਵਿਚੋਂ 53 ਅੰਕ ਹੋ ਗਏ ਹਨ। ਬਾਰਸੀਲੋਨਾ ਦੀ ਟੀਮ ਇੰਨੇ ਹੀ ਮੈਚਾਂ 'ਚੋਂ 60 ਅੰਕਾਂ ਨਾਲ ਚੋਟੀ 'ਤੇ ਚੱਲ ਰਹੀ ਹੈ। ਰੀਅਲ ਸੋਸੀਦਾਦ ਦੀ ਟੀਮ 26 ਮੈਚਾਂ ਵਿਚੋਂ 35 ਅੰਕਾਂ ਨਾਲ 9ਵੇਂ ਸਥਾਨ 'ਤੇ ਹੈ।
IND vs AUS : ਭਾਰਤ ਨੇ ਆਸਟਰੇਲੀਆ ਨੂੰ 8 ਦੌੜਾਂ ਨਾਲ ਹਰਾਇਆ
NEXT STORY