ਨਵੀਂ ਦਿੱਲੀ– ਟੈਸਟ ਕ੍ਰਿਕਟ ’ਚ 88 ਸਾਲਾਂ ਦੇ ਆਪਣੇ ਇਤਿਹਾਸ ’ਚ 296 ਖਿਡਾਰੀ ਹੁਣ ਤੱਕ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਲਬੋਰਨ ’ਚ 26 ਦਸੰਬਰ ਤੋਂ ਦੂਜੇ ਬਾਕਸਿੰਗ ਡੇਅ ਟੈਸਟ ’ਚ ਇਹ ਗਿਣਤੀ ਵੱਧ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਲਾਮੀ ਬੱਲੇਬਾਜ਼ ਸ਼ੁੱਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਜਾਂ ਮੁਹੰਮਦ ਸਿਰਾਜ਼ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕਰ ਸਕਦੇ ਹਨ, ਜਿਸ ਨਾਲ ਟੈਸਟ ਖੇਡਣ ਵਾਲੇ ਭਾਰਤੀਆਂ ਦੀ ਗਿਣਤੀ 298 ਤੱਕ ਪਹੁੰਚ ਸਕਦੀ ਹੈ। ਭਾਰਤ ਨੇ 1932 ’ਚ ਇੰਗਲੈਂਡ ਦੇ ਲਾਰਡਸ ਮੈਦਾਨ ’ਚ ਇੰਗਲੈਂਡ ਵਿਰੁੱਧ ਟੈਸਟ ਖੇਡਣ ਦੀ ਸ਼ੁਰੂਆਤ ਕੀਤੀ ਸੀ।
ਇਸ ਇਤਿਹਾਸਕ ਟੈਸਟ ਦੇ 11 ਮੈਂਬਰਾਂ ’ਚ ਅਮਰ ਸਿੰਘ, ਸੋਰਾਬਜੀ ਕੋਲਾ, ਜਹਾਂਗੀਰ ਖਾਨ, ਲਾਲ ਸਿੰਘ, ਨਾਓਮਲ ਜਾਓਮਲ, ਜਨਾਰਦਨ ਨਾਵਲੇ, ਸੀ. ਕੇ. ਨਾਇਡੂ, ਨਜ਼ੀਰ ਅਲੀ, ਮੁੰਹਮਦ ਨਿਸਾਰ, ਫਿਰੋਜ਼ ਪਾਲੀਆ ਅਤੇ ਵਜ਼ੀਰ ਅਲੀ ਸ਼ਾਮਲ ਸਨ। ਮੌਜੂਦਾ ਟੀਮ ਇੰਡੀਆ ਦੇ ਮੈਂਬਰਾਂ ’ਚ ਵਿਕਟਕੀਪਰ ਰਿਧੀਮਾਨ ਸਾਹਾ ਸ਼ੁਰੂਆਤ ਕਰਨ ਵਾਲੇ 263ਵੇਂ ਖਿਡਾਰੀ ਸਨ ਅਤੇ ਇਸ ਸਮੇਂ ਉਹ ਟੀਮ ਇੰਡੀਆ ਦੇ ਸਬ ਤੋਂ ਤਜਰਬੇਕਾਰ ਮੈਂਬਰ ਹਨ। ਦੇਸ਼ ਪਰਤਣ ਵਾਲੇ ਰੈਗੂਲਰ ਕਪਰਤਾਨ ਵਿਰਾਟ ਕੋਹਲੀ ਸ਼ੁਰੂਆਤ ਕਰਨ ਵਾਲੇ 268ਵੇਂ ਖਿਡਾਰੀ ਸੀ। ਟੈਸਟ ਕ੍ਰਿਕਟ ’ਚ ਜਿਥੇ ਪਿਛਲੇ 88 ਸਾਲਾਂ ’ਚ ਹੁਣ ਤੱਕ 296 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਉਥੇ ਵਨ ਡੇ ’ਚ 46 ਸਾਲਾਂ ’ਚ 232 ਖਿਡਾਰੀਆਂ ਅਤੇ ਟੀ-20 ’ਚ 14 ਸਾਲਾਂ ’ਚ 83 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬਾਕਸਿੰਗ-ਡੇਅ ਟੈਸਟ ਲਈ ਆਸਟ੍ਰੇਲੀਆਈ ਟੀਮ ’ਚ ਕੋਈ ਤਬਦੀਲੀ ਨਹੀਂ
NEXT STORY