ਮਿਆਮੀ : ਜਾਪਾਨ ਦੇ ਗੈਰ ਦਰਜਾ ਪ੍ਰਾਪਤ ਯੋਸ਼ਿਹਿਤੋ ਨਿਸ਼ਿਯੋਕਾ ਨੇ ਸ਼ਨੀਵਾਰ ਨੂੰ ਇੱਥੇ 6ਵਾਂ ਦਰਜਾ ਪ੍ਰਾਪਤ ਉਗੋ ਹੰਬਰਟ ਨੂੰ ਹਰਾ ਕੇ ਏ. ਟੀ. ਪੀ. ਡੇਲਰੇ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਨਿਸ਼ਿਯੋਕਾ ਨੇ ਇਹ ਮੈਚ 1-6, 6-4, 6-0 ਨਾਲ ਜਿੱਤ ਕੇ ਆਪਣੇ ਕਰੀਅਰ ਵਿਚ ਦੂਜੀ ਵਾਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਉਸ ਨੇ 2018 ਵਿਚ ਸ਼ੇਂਜੇਨ ਵਿਚ ਖਿਤਾਬ ਜਿੱਤਿਆ ਸੀ। ਫਾਈਨਲ ਵਿਚ ਉਸ ਦਾ ਮੁਕਾਬਲਾ ਕੈਨੇਡਾ ਦੇ ਦੂਜਾ ਦਰਜਾ ਪ੍ਰਾਪਤ ਮਿਲੋਸ ਰਾਓਨਿਚ ਜਾਂ ਅਮਰੀਕਾ ਦੇ ਚੌਥਾ ਦਰਜਾ ਪ੍ਰਾਪਤ ਰੀਲੀ ਓਪੇਲਕਾ ਨਾਲ ਹੋਵੇਗਾ। 24 ਸਾਲਾ ਨਿਸ਼ਿਯੋਕਾ ਅਜੇ ਵਰਲਡ ਰੈਂਕਿੰਗ ਵਿਚ 63ਵੇਂ ਨੰਬਰ 'ਤੇ ਹੈ ਪਰ ਇੱਥੇ ਫਾਈਨਲ ਵਿਚ ਪਹੁੰਚਣ 'ਤੇ ਉਹ ਸੋਮਵਾਰ ਨੂੰ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 58ਵੀਂ ਰੈਂਕਿੰਗ ਤੋਂ ਅੱਗੇ ਵਧ ਜਾਣਗੇ।
ਸ਼ਰਨ-ਸਿਟਾਕ ਦੀ ਜੋੜੀ ਡੇਲਰੇ ਬੀਚ ਓਪਨ ਦੇ ਕੁਆਰਟਰ ਫਾਈਨਲ 'ਚ ਬ੍ਰਾਈਨ ਭਰਾਵਾਂ ਤੋਂ ਹਾਰੀ
NEXT STORY