ਸਿਡਨੀ- ਭਾਰਤ ਤੇ ਆਸਟਰੇਲੀਆ ਦੇ ਖਿਡਾਰੀ ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਤਿੰਨ ਮੈਚਾਂ ਦੀ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਡੀਨ ਜੋਂਸ ਦੀ ਯਾਦ 'ਚ ਕਾਲੀ ਪੱਟੀ ਬੰਨ ਕੇ ਉਤਰਨਗੇ ਤੇ ਮੈਚ ਤੋਂ ਪਹਿਲਾਂ ਇਕ ਮਿੰਟ ਦਾ ਮੌਨ ਵੀ ਰੱਖਣਗੇ। ਪਹਿਲਾ ਮੈਚ ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ. ਜੀ.) 'ਤੇ ਖੇਡਿਆ ਜਾਵੇਗਾ, ਜਿੱਥੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਵੱਡੀ ਸਕ੍ਰੀਨ 'ਤੇ ਜੋਂਸ ਦੇ ਖੇਡਣ ਵਾਲੇ ਦਿਨਾਂ ਦੀਆਂ ਯਾਦਾਂ ਨੂੰ ਦਿਖਾਇਆ ਜਾਵੇਗਾ।
ਜੋਂਸ ਨੇ ਆਪਣੇ ਦੇਸ਼ ਦੇ ਲਈ 52 ਟੈਸਟ ਮੈਚ ਤੇ 164 ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ। 24 ਸਤੰਬਰ ਨੂੰ ਮੁੰਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਆਸਟਰੇਲੀਆਈ ਅਖਬਾਰ ਦੀ ਰਿਪੋਰਟ ਅਨੁਸਾਰ ਪਹਿਲੀ ਸ਼ਰਧਾਂਜਲੀ ਸ਼ੁੱਕਰਵਾਰ ਨੂੰ ਭਾਰਤ ਵਿਰੁੱਧ ਐੱਸ. ਸੀ. ਜੀ. 'ਚ ਹੋਣ ਵਾਲੇ ਪਹਿਲੇ ਵਨ ਡੇ 'ਚ ਦਿੱਤੀ ਜਾਵੇਗੀ ਜਿੱਥੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਇਕ ਮਿੰਟ ਦਾ ਮੌਨ ਰੱਖਿਆ ਜਾਵੇਗਾ ਤੇ ਦੋਵੇਂ ਟੀਮਾਂ ਕਾਲੀ ਪੱਟੀਆਂ ਬੰਨ ਕੇ ਉਤਰਨਗੀਆਂ। ਕ੍ਰਿਕਟ ਆਸਟਰੇਲੀਆ ਨੇ ਜੋਂਸ ਦੇ ਘਰ 'ਚ ਹੋਣ ਵਾਲੇ ਦੂਜੇ ਟੈਸਟ ਮੈਚ 'ਚ ਉਸਨੂੰ ਸ਼ਰਧਾਂਜਲੀ ਦੇਣ ਦੀ ਯੋਜਨਾ ਬਣਾਈ ਹੈ। ਦੂਜਾ ਮੈਚ ਮੈਲਬੋਰਨ 'ਚ ਖੇਡਿਆ ਜਾਵੇਗਾ।
ਕੋਹਲੀ ਮੇਰੇ ਬੈਸਟ, ਗਿੱਲ ਕਰੇ 4 ਨੰਬਰ 'ਤੇ ਬੱਲੇਬਾਜ਼ੀ : ਡੈਨੀਅਲ ਸਮੀਰ ਚੋਪੜਾ
NEXT STORY