ਹਨੋਈ— ਫੁੱਟਬਾਲ ਵਿਸ਼ਵ ਕੱਪ ਦਾ ਖੁਮਾਰ ਦੁਨੀਆ ਭਰ ਵਿਚ ਛਾ ਰਿਹਾ ਹੈ ਤੇ ਅਜਿਹੀ ਹਾਲਤ 'ਚ ਵੀਅਤਨਾਮ ਵੀ ਪਿੱਛੇ ਨਹੀਂ ਹੈ, ਜਿਥੇ ਵਿਸ਼ਵ ਕੱਪ ਟਰਾਫੀ ਦੀ ਨਕਲ ਦੀ ਕਾਫੀ ਵਿਕਰੀ ਹੋ ਰਹੀ ਹੈ। ਅਗਲੇ ਹਫਤੇ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ 'ਟਰਾਫੀ ਦੀ ਨਕਲ' ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਸ਼ਹਿਰ ਦੇ ਬਾਹਰੀ ਇਲਾਕੇ 'ਚ ਮੌਜੂਦ ਫੈਕਟਰੀ ਵਿਚ ਮਜ਼ਦੂਰ ਇਕੱਠੇ ਸੁਨਹਿਰੀ ਰੰਗ ਦੀਆਂ ਸੈਂਕੜੇ ਨਕਲਾਂ ਨੂੰ ਤਿਆਰ ਕਰਨ 'ਚ ਲੱਗੇ ਹੋਏ ਹਨ।
ਕਾਰੀਗਰ ਵਯੋਂਗ ਹੋਂਗ ਐਨਹਾਟ ਦੱਖਣੀ ਅਫਰੀਕਾ 'ਚ 2010 ਵਿਚ ਹੋਏ ਵਿਸ਼ਵ ਕੱਪ ਤੋਂ ਹੀ ਇਕ ਫੁੱਟ ਲੰਬੀਆਂ ਨਕਲਾਂ ਬਣਾ ਰਿਹਾ ਹੈ। ਉਹ ਵਿਸ਼ਵ ਕੱਪ ਟਰਾਫੀ ਦੀਆਂ ਨਕਲਾਂ ਬਣਾਉਣ ਦਾ ਕੰਮ ਕਰ ਰਿਹਾ ਹੈ, ਜਿਨ੍ਹਾਂ ਨੂੰ ਉਹ ਦੂਜਿਆਂ ਨੂੰ ਭੇਟ ਕਰ ਦਿੰਦਾ ਸੀ। ਉਸ ਨੇ ਕਿਹਾ ਕਿ ਸ਼ੁਰੂਆਤ ਵਿਚ ਮੈਂ ਟਰਾਫੀਆਂ ਨੂੰ ਵੇਚਣਾ ਨਹੀਂ ਚਾਹੁੰਦਾ ਸੀ, ਮੈਂ ਇਸ ਨੂੰ ਫੁੱਟਬਾਲ ਪ੍ਰਤੀ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਬਣਾਉਂਦਾ ਸੀ ਤੇ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਦਿੰਦਾ ਸੀ।
ਮਾਨਚੈਸਟਰ ਯੂਨਾਈਟਿਡ ਦੇ ਇਸ 57 ਸਾਲਾ ਪ੍ਰਸ਼ੰਸਕ ਨੇ ਕਿਹਾ ਕਿ 2014 'ਚ ਉਸ ਦੀਆਂ ਬਣਾਈਆਂ ਟਰਾਫੀਆਂ ਦੀ ਮੰਗ ਵਧ ਗਈ ਅਤੇ ਹੁਣ ਹਾਲਤ ਇਹ ਹੈ ਕਿ ਉਸ ਨੂੰ ਹਰ ਸਾਲ 3 ਹਜ਼ਾਰ ਟਰਾਫੀਆਂ ਦਾ ਆਰਡਰ ਮਿਲਦਾ ਹੈ, ਜਿਹੜਾ ਪਿਛਲੇ ਵਿਸ਼ਵ ਕੱਪ ਤੋਂ ਤਿੰਨ ਗੁਣਾ ਵੱਧ ਹੈ। ਵਿਸ਼ਵ ਕੱਪ ਦੀ ਅਸਲ ਟਰਾਫੀ ਦਾ ਡਿਜ਼ਾਈਨ ਇਟਲੀ ਦੇ ਡਿਜ਼ਾਈਨਰ ਸਿਲਵੀਓ ਗਾਜਜਾਨਿਗਾ ਨੇ ਬਣਾਇਆ ਹੈ ਤੇ ਵਯੋਂਗ ਇਸ ਦੀ ਨਕਲ ਨੂੰ 3.5 ਡਾਲਰ 'ਚ ਵੇਚਦਾ ਹੈ। ਇਸ ਸਾਲ ਉਸ ਨੂੰ ਇਸ ਤੋਂ 1,50,000 ਡਾਲਰ ਦੀ ਕਮਾਈ ਦਾ ਅੰਦਾਜ਼ਾ ਹੈ।
ਗੋਲਕੀਪਰਾਂ 'ਤੇ ਟਿਕੀਆਂ ਖਿਤਾਬ ਦੇ ਦਾਅਵੇਦਾਰਾਂ ਦੀਆਂ ਉਮੀਦਾਂ
NEXT STORY