ਮਾਸਕੋ— ਕਿਸੇ ਵੀ ਫੁੱਟਬਾਲ ਟੀਮ ਲਈ ਉਸ ਦੇ ਸਟ੍ਰਾਈਕਰ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਉਸ ਦਾ ਗੋਲਕੀਪਰ। ਰੂਸ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਸਪੇਨ, ਇਟਲੀ, ਇੰਗਲੈਂਡ ਤੇ ਅਰਜਨਟੀਨਾ ਦੀਆਂ ਟੀਮਾਂ ਉਦੋਂ ਹੀ ਖਿਤਾਬ ਲਈ ਦਾਅਵੇਦਾਰ ਹੋਣਗੀਆਂ, ਜਦੋਂ ਉਨ੍ਹਾਂ ਦੇ ਗੋਲਕੀਪਰ ਚੱਟਾਨ ਦੀ ਤਰ੍ਹਾਂ ਗੋਲਪੋਸਟ 'ਚ ਖੜ੍ਹੇ ਰਹਿਣਗੇ। ਸਪੇਨ ਤੇ ਅਰਜਨਟੀਨਾ ਕੋਲ ਉਨ੍ਹਾਂ ਦੇ ਤਜਰਬੇਕਾਰ ਗੋਲਕੀਪਰ ਹਨ ਤੇ ਜੇਕਰ ਇਹ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਰੋਕਣਾ ਬੇਹੱਦ ਮੁਸ਼ਕਿਲ ਹੋਵੇਗਾ। ਇਸ ਲਈ ਗੋਲਕੀਪਰਾਂ 'ਤੇ ਇਨ੍ਹਾਂ ਦੇ ਖਿਤਾਬ ਜਿੱਤਣ ਦੀਆਂ ਉਮੀਦਾਂ ਟਿਕੀਆਂ ਹੋਣਗੀਆਂ।

ਸਪੇਨ— ਡੇਵਿਡ ਡੀ ਗੀ (27)
ਦੁਨੀਆ ਦੇ ਸਭ ਤੋਂ ਬਿਹਤਰੀਨ ਗੋਲਕੀਪਰਾਂ ਵਿਚੋਂ ਇਕ ਡੇਵਿਡ ਐਟਲੇਟਿਕੋ ਮੈਡ੍ਰਿਡ ਤੇ ਮਾਨਚੈਸਟਰ ਯੂਨਾਈਟਿਡ ਦਾ ਮੁੱਖ ਖਿਡਾਰੀ ਹੈ। ਕਲੱਬ ਪੱਧਰ ਦੇ ਇਲਾਵਾ ਅੰਡਰ-17 ਤੇ 21 ਵਿਚ ਵੀ ਉਹ ਵੱਖ-ਵੱਖ ਐਵਾਰਡ ਜਿੱਤ ਚੁੱਕਾ ਹੈ। 3 ਸਾਲ ਉਹ ਪੀ. ਐੱਫ. ਏ. ਟੀਮ ਆਫ ਦਿ ਯੀਅਰ ਦੀ ਟੀਮ ਵਿਚ ਵੀ ਰਿਹਾ।

ਇਟਲੀ— ਹਿਊਗੋ ਲੌਰਿਸ (31)
13 ਸਾਲਾਂ ਤੋਂ ਖੇਡ ਰਹੇ ਹਿਊਗੋ ਤੋਂ ਇਸ ਵਾਰ ਫਰਾਂਸ ਨੂੰ ਖਾਸ ਉਮੀਦਾਂ ਹੋਣਗੀਆਂ। ਸਵੀਪਰ ਕੀਪਰ ਨਾਂ ਨਾਲ ਮਸ਼ਹੂਰ ਹਿਊਗੋ ਫਰਾਂਸ ਲਈ ਅੰਡਰ-18 ਤੋਂ ਲੈ ਕੇ ਅੰਡਰ-21 ਤਕ ਕਈ ਐਵਾਰਡ ਜਿੱਤ ਚੁੱਕਾ ਹੈ। ਤਿੰਨ ਵਾਰ ਗੋਲਕੀਪਰ ਆਫ ਦਿ ਯੀਅਰ ਐਵਾਰਡ ਵੀ ਜਿੱਤ ਚੁੱਕਾ ਹੈ।

ਇੰਗਲੈਂਡ— ਜਾਰਡਨ ਪਿਕਫੋਰਡ (24)
ਯੰਗੈਸਟ ਪਲੇਅਰਾਂ ਵਿਚੋਂ ਕਈ ਐਵਾਰਡ ਆਪਣੇ ਨਾਂ ਕਰ ਚੁੱਕਾ ਜੌਰਡਨ ਲਗਾਤਾਰ ਇੰਗਲੈਂਡ ਵਲੋਂ ਅੰਡਰ-17 ਤੋਂ ਲੈ ਕੇ ਅੰਡਰ-21 ਟੀਮ ਵਿਚ ਰਹਿ ਚੁੱਕਾ ਹੈ। ਉਸ ਨੂੰ ਪਛਾਣ ਤਦ ਮਿਲੀ ਸੀ ਜਦੋਂ 2017 ਵਿਚ ਐਵਰਟਨ ਕਲੱਬ ਨੇ ਉਸ ਨੂੰ 25 ਮਿਲੀਅਨ ਵਿਚ ਸਾਈਨ ਕੀਤਾ ਸੀ। ਇਹ ਇਕ ਵੱਡੀ ਰਕਮ ਸੀ।

ਅਰਜਨਟੀਨਾ— ਨਹੁਏਲ ਗੁਜਮਾਨ (32)
ਗੁਜਮਾਨ ਕੋਲ 13 ਸਾਲਾਂ ਤੋਂ 269 ਤੋਂ ਵੱਧ ਕਲੱਬ ਫੁੱਟਬਾਲ ਮੈਚ ਖੇਡਣ ਦਾ ਤਜਰਬਾ ਹੈ। ਅਰਜਨਟੀਨਾ ਜੇਕਰ ਜਿੱਤੀ ਤਾਂ ਇਸ ਵਿਚ ਵੱਡਾ ਯੋਗਦਾਨ ਗੁਜਮਾਨ ਦਾ ਹੋ ਸਕਦਾ ਹੈ ਕਿਉਂਕਿ ਅਰਜਨਟੀਨਾ ਆਪਣੇ ਸਟ੍ਰਾਈਕਰ ਮੇਸੀ ਕਾਰਨ ਜਾਣੀ ਜਾਂਦਾ ਹੈ ਨਾ ਕਿ ਮਜ਼ਬੂਤ ਡਿਫੈਂਸ ਲਈ।
ਬਾਸਕਟਬਾਲ ਖਿਡਾਰੀ ਅਮਿਜੋਤ 'ਤੇ ਪਾਬੰਦੀ
NEXT STORY