ਜਲੰਧਰ— ਭਾਰਤੀ ਟੀਮ ਜਦੋਂ ਮਾਨਚੈਸਟਰ ਦੇ ਮੈਦਾਨ 'ਤੇ ਨਿਊਜ਼ੀਲੈਂਡ ਵਿਰੁੱਧ ਖੇਡਦੇ ਹੋਏ ਇਕ ਸਮੇਂ 6 ਵਿਕਟਾਂ ਗੁਆ ਚੁੱਕੀ ਸੀ ਤਾਂ ਪਵੇਲੀਅਨ 'ਚ ਖੜ੍ਹੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਭਾਵੁਕ ਹੁੰਦੇ ਹੋਏ ਦਿਖੇ। ਦਰਅਸਲ ਰੋਹਿਤ ਦੀ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ। ਇਸ 'ਚ ਉਹ 96 ਦੌੜਾਂ 'ਤੇ ਭਾਰਤੀ ਟੀਮ ਦੀਆਂ 6 ਵਿਕਟਾਂ ਡਿੱਗਣ 'ਤੇ ਆਪਣੇ ਹੱਥ ਅੱਖਾਂ 'ਤੇ ਰੱਖੇ ਹੋਏ ਹਨ। ਤਸਵੀਰਾਂ ਦੇਖਣ 'ਤੇ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਉਹ ਰੋ ਰਹੇ ਹਨ। ਦੇਖੋਂ ਤਸਵੀਰਾਂ—
ਰੋਹਿਤ ਦੇ ਲਈ ਸ਼ਾਨਦਾਰ ਰਿਹਾ ਹੈ ਵਿਸ਼ਵ ਕੱਪ
ਰੋਹਿਤ ਦੇ ਲਈ ਇਹ ਵਿਸ਼ਵ ਕੱਪ ਸ਼ਾਨਦਾਰ ਰਿਹਾ ਹੈ। ਉਹ ਪਹਿਲੇ ਇਸ ਤਰ੍ਹਾਂ ਦੇ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ ਕ੍ਰਿਕਟ ਵਿਸ਼ਵ ਕੱਪ ਦੇ ਇਕ ਐਡੀਸ਼ਨ 'ਚ ਪੰਜ ਸੈਂਕੜੇ ਲਗਾਏ ਹਨ। ਰੋਹਿਤ ਸ਼ਰਮਾ ਅਜੇ ਵੀ ਵਿਸ਼ਵ ਕੱਪ 'ਚ ਟੋਪ ਸਕੋਰਰ ਹੈ। ਉਸਦੇ ਨਾਂ 648 ਦੌੜਾਂ ਹਨ।
IND v NZ : ਵਿਸ਼ਵ ਕੱਪ ਤੋਂ ਬਾਹਰ ਹੋਣ 'ਤੇ ਭਾਰਤ ਦੇ ਕਪਤਾਨ ਕੋਹਲੀ ਨੇ ਦਿੱਤਾ ਵੱਡਾ ਬਿਆਨ
NEXT STORY