ਨਵੀਂ ਦਿੱਲੀ- ਸ਼੍ਰੀਲੰਕਾ ਵਿਰੁੱਧ ਆਗਾਮੀ ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਭਾਰਤੀ ਟੀਮ ਦੀ ਅਗਵਾਈ ਸ਼ਿਖਰ ਧਵਨ ਕਰ ਰਹੇ ਹਨ ਜਦਕਿ ਭੁਵਨੇਸ਼ਵਰ ਕੁਮਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਦੋਵੇਂ ਟੀਮਾਂ 13 ਜੁਲਾਈ ਤੋਂ ਆਹਮੋ-ਸਾਹਮਣੇ ਹੋਣਗੀਆਂ। ਇਸ ਸੀਰੀਜ਼ ਦੇ ਦੌਰਾਨ ਤਿੰਨ ਵਨ ਡੇ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ।
ਟੀਮ ਨੇ ਵੀਰਵਾਰ ਨੂੰ ਲਾਜ਼ਮੀ ਕੁਆਰੰਟੀਨ ਪੂਰਾ ਕੀਤਾ ਅਤੇ ਕੋਚ ਰਾਹੁਲ ਦ੍ਰਾਵਿੜ ਦੀ ਅਗਵਾਈ 'ਚ ਪਹਿਲੇ ਟ੍ਰੇਨਿੰਗ ਸੈਸ਼ਨ ਦੇ ਲਈ ਸ਼ੁੱਕਰਵਾਰ ਨੂੰ ਮੈਦਾਨ 'ਤੇ ਉਤਰੀ। ਭਾਰਤੀ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿਚ ਖਿਡਾਰੀ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਹਨ। ਬੀ. ਸੀ. ਸੀ. ਆਈ. ਨੇ ਟਵੀਟ ਕਰਦੇ ਹੋਏ ਲਿਖਿਆ, ਸ਼੍ਰੀਲੰਕਾ ਵਿਚ ਭਾਰਤੀ ਟੀਮ ਦੇ ਪਹਿਲੇ ਟ੍ਰੇਨਿੰਗ ਸੈਸ਼ਨ ਦੀਆਂ ਤਸਵੀਰਾਂ।
ਸੰਜੂ ਸੈਮਸਨ, ਈਸ਼ਾਨ ਕਿਸ਼ਨ ਤੇ ਸੂਰਯ ਕੁਮਾਰ ਯਾਦਵ ਇਸ ਟੀਮ ਵਿਚ ਹਨ ਅਤੇ ਕਈ ਹੋਰ ਨੌਜਵਾਨ ਸ਼੍ਰੀਲੰਕਾ ਸੀਰੀਜ਼ 'ਚ ਭਾਰਤ ਦੇ ਲਈ ਡੈਬਿਊ ਕਰਨ ਦੇ ਲਈ ਤਿਆਰ ਹਨ। ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਪ੍ਰੈਸ ਕਾਨਫਰੰਸ 'ਚ ਦ੍ਰਾਵਿੜ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਫੇਦ ਗੇਂਦ ਵਾਲੀ ਟੀਮ ਵਧੀਆ ਪ੍ਰਦਰਸ਼ਨ ਦੇਣ ਵਿਚ ਕਾਬਲ ਹੈ ਤਾਂਕਿ ਉਹ ਆਗਾਮੀ ਟੀ-20 ਵਿਸ਼ਵ ਕੱਪ ਦੇ ਲਈ ਚੋਣਕਰਤਾਵਾਂ ਨੂੰ ਦਸਤਕ ਦੇ ਸਕਣ। ਟੀ-20 ਵਿਸ਼ਵ ਕੱਪ ਸੰਯੁਕਤ ਅਰਬ ਅਮੀਰਾਤ ਵਿਚ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੋਕੀਓ ਓਲੰਪਿਕ ’ਚ ਸਾਡੇ ਧਾਕੜ, 3 ਗੋਲਫ਼ਰਸ ਨੇ ਕੀਤਾ ਕੁਆਲੀਫਾਈ, ਅਦਿਤੀ ਅਸ਼ੋਕ ਪਹਿਲੀ ਮਹਿਲਾ
NEXT STORY