ਸਪੋਰਟਸ ਡੈਸਕ- ਆਲਰਾਊਂਡਰ ਵਾਸ਼ਿੰਗਟਨ ਸੁੰਦਰ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਵੈਸਟਇੰਡੀਜ਼ ਦੇ ਖ਼ਿਲਾਫ਼ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ। ਉਹ 11 ਫਰਵਰੀ ਨੂੰ ਅਹਿਮਦਾਬਾਦ 'ਚ ਆਖ਼ਰੀ ਵਨ-ਡੇ ਮੈਚ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ। ਸੁੰਦਰ ਦੀ ਜਗ੍ਹਾ ਰਾਸ਼ਟਰੀ ਚੋਣ ਕਮੇਟੀ ਨੇ ਕੁਲਦੀਪ ਯਾਦਵ ਨੂੰ ਤਿੰਨ ਮੈਚਾਂ ਦੀ ਆਗਾਮੀ ਟੀ-20 ਇੰਟਰਨੈਸ਼ਨਲ ਸੀਰੀਜ਼ ਦੇ ਲਈ ਟੀਮ 'ਚ ਸ਼ਾਮਲ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਇਕ ਬਿਆਨ 'ਚ ਦਿੱਤੀ।
ਇਹ ਵੀ ਪੜ੍ਹੋ : ਮੈਨੂੰ ਨਹੀਂ ਲਗਦਾ ਕਿ ਵਿਰਾਟ ਕੋਹਲੀ ਖ਼ਰਾਬ ਫ਼ਾਰਮ ਤੋਂ ਗੁਜ਼ਰ ਰਹੇ ਹਨ : ਬੱਲੇਬਾਜ਼ੀ ਕੋਚ ਰਾਠੌਰ
ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਇਕ ਬਿਆਨ 'ਚ ਕਿਹਾ ਕਿ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਵੈਸਟਇੰਡੀਜ਼ ਦੇ ਖ਼ਿਲਾਫ ਤੀਜੇ ਵਨ-ਡੇ ਮੈਚ 'ਚ ਫੀਲਡਿੰਗ ਦੇ ਦੌਰਾਨ ਖੱਬੇ ਹੈਮਸਟ੍ਰਿੰਗ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਦਾ ਸਾਹਮਣਾ ਕਰਨਾ ਪਿਆ। ਉਹ 16 ਤਾਰੀਖ਼ ਤੋਂ ਕੋਲਕਾਤਾ 'ਚ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਕਿਹਾ, ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਕੁਲਦੀਪ ਯਾਦਵ ਨੂੰ ਵਾਸ਼ਿੰਗਟਨ ਸੁੰਦਰ ਦੇ ਬਦਲ ਦੇ ਰੂਪ 'ਚ ਚੁਣਿਆ ਹੈ।
ਇਹ ਵੀ ਪੜ੍ਹੋ : ਬੱਲੇਬਾਜ਼ੀ ਤੇ ਫੀਲਡਿੰਗ 'ਚ ਸੁਧਾਰ ਦੇ ਨਾਲ ਉਤਰੇਗੀ ਭਾਰਤੀ ਮਹਿਲਾ ਟੀਮ
ਭਾਰਤ ਦੀ ਟੀ-20 ਇੰਟਰਨੈਸ਼ਨਲ ਟੀਮ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਉਪ-ਕਪਤਾਨ) (ਵਿਕਟਕੀਪਰ), ਵੈਂਕਟੇਸ਼ ਅਈਅਰ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਅਵੇਸ਼ ਖ਼ਾਨ, ਹਰਸ਼ਲ ਪਟੇਲ, ਰੁਤੂਰਾਜ ਗਾਇਕਵਾੜ, ਦੀਪਕ ਹੁੱਡਾ, ਕੁਲਦੀਪ ਯਾਦਵ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਨੂੰ ਨਹੀਂ ਲਗਦਾ ਕਿ ਵਿਰਾਟ ਕੋਹਲੀ ਖ਼ਰਾਬ ਫ਼ਾਰਮ ਤੋਂ ਗੁਜ਼ਰ ਰਹੇ ਹਨ : ਬੱਲੇਬਾਜ਼ੀ ਕੋਚ ਰਾਠੌਰ
NEXT STORY