ਸਪੋਰਟਸ ਡੈਸਕ— ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਸ਼ਾਮ 7 ਵਜੇ ਤੋਂ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਸੀਰੀਜ਼ 'ਚ 3-1 ਨਾਲ ਅੱਗੇ ਹੈ ਅਤੇ ਅਜੇ ਬੜ੍ਹਤ ਬਣਾਏ ਹੋਏ ਹੈ। ਆਸਟ੍ਰੇਲੀਆ ਅੱਜ ਦਾ ਮੈਚ ਜਿੱਤ ਕੇ ਸੀਰੀਜ਼ ਦੀ ਸ਼ਰਮਨਾਕ ਹਾਰ ਤੋਂ ਬਚਣਾ ਚਾਹੇਗਾ।
ਹੈੱਡ ਟੂ ਹੈੱਡ
ਕੁੱਲ ਮੈਚ - 29
ਭਾਰਤ - 17 ਜਿੱਤਾਂ
ਆਸਟ੍ਰੇਲੀਆ - 11 ਜਿੱਤਾਂ
ਨੋਰਿਜ਼ਲਟ - ਇੱਕ
ਇਹ ਖ਼ਬਰ ਵੀ ਪੜ੍ਹੋ- ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਵਾਪਸੀ ਕਰਨਗੇ ਰਾਫੇਲ ਨਡਾਲ
ਪਿੱਚ ਰਿਪੋਰਟ
ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਬੱਲੇਬਾਜ਼ਾਂ ਦੇ ਸਵਰਗ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ। ਇਸ ਦੀਆਂ ਛੋਟੀਆਂ ਬਾਊਂਡਰੀਆਂ ਬੱਲੇਬਾਜ਼ਾਂ ਨੂੰ ਆਪਣੀਆਂ ਟੀਮਾਂ ਲਈ ਉੱਚ ਸਕੋਰ ਬਣਾਉਣ ਵਿੱਚ ਮਦਦ ਕਰਦੀਆਂ ਹਨ। ਹਾਲਾਂਕਿ ਸਪਿਨਰਾਂ ਨੂੰ ਮੱਧ ਓਵਰਾਂ ਵਿੱਚ ਮੌਕਾ ਮਿਲਦਾ ਹੈ ਅਤੇ ਉਹ ਵਿਕਟਾਂ ਲੈਂਦੇ ਹਨ।
ਮੌਸਮ
ਬੈਂਗਲੁਰੂ 'ਚ 9-13 ਫ਼ੀਸਦੀ ਬਾਰਿਸ਼ ਦੀ ਸੰਭਾਵਨਾ ਹੈ। ਮੈਚ ਦੌਰਾਨ ਨਮੀ ਵੱਧ ਕੇ 93% ਰਹੇਗੀ ਜਦਕਿ ਤਾਪਮਾਨ 21-23 ਡਿਗਰੀ ਦੇ ਆਸ-ਪਾਸ ਰਹੇਗਾ।
ਇਹ ਖ਼ਬਰ ਵੀ ਪੜ੍ਹੋ- IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ
ਸੰਭਾਵਿਤ ਪਲੇਇੰਗ 11
ਭਾਰਤ: ਯਸ਼ਸਵੀ ਜਾਇਸਵਾਲ, ਰੁਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਰਿੰਕੂ ਸਿੰਘ/ਸ਼ਿਵਮ ਦੂਬੇ, ਅਕਸ਼ਰ ਪਟੇਲ/ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਦੀਪਕ ਚਾਹਰ, ਅਵੇਸ਼ ਖਾਨ, ਮੁਕੇਸ਼ ਕੁਮਾਰ।
ਆਸਟ੍ਰੇਲੀਆ: ਜੋਸ਼ ਫਿਲਿਪ, ਟ੍ਰੈਵਿਸ ਹੈੱਡ, ਬੇਨ ਮੈਕਡਰਮੋਟ, ਆਰੋਨ ਹਾਰਡੀ, ਟਿਮ ਡੇਵਿਡ, ਮੈਥਿਊ ਸ਼ਾਰਟ, ਮੈਥਿਊ ਵੇਡ (ਵਿਕਟਕੀਪਰ/ਕਪਤਾਨ), ਬੇਨ ਡਵਾਰਸ਼ੁਇਸ, ਕੇਨ ਰਿਚਰਡਸਨ/ਨਾਥਨ ਐਲਿਸ, ਜੇਸਨ ਬੇਹਰੇਨਡੋਰਫ, ਤਨਵੀਰ ਸੰਘਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।
ਪਾਕਿਸਤਾਨ ਖਿਲਾਫ ਪਹਿਲੇ ਟੈਸਟ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ
NEXT STORY