ਸਪੋਰਟਸ ਡੈਸਕ— ਕੰਗਾਰੂ ਟੀਮ ਨੇ ਕ੍ਰਿਕਟ ਵਿਸ਼ਵ ਕੱਪ 2023 ਦਾ ਆਪਣਾ ਪਹਿਲਾ ਮੈਚ ਮੇਜ਼ਬਾਨ ਭਾਰਤ ਖਿਲਾਫ 8 ਅਕਤੂਬਰ ਨੂੰ ਚੇਨਈ ਦੇ ਐੱਮ.ਏ.ਚਿਦੰਬਰਮ ਸਟੇਡੀਅਮ 'ਚ ਖੇਡਣਾ ਹੈ ਪਰ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਮਾਰਕਸ ਸਟੋਇਨਿਸ ਜ਼ਖਮੀ ਹੋ ਗਏ ਹਨ। ਆਸਟ੍ਰੇਲੀਆਈ ਕੋਚ ਐਂਡਰਿਊ ਮੈਕਡੋਨਾਲਡ ਮੁਤਾਬਕ ਸਟੋਇਨਿਸ ਇਸ ਸਮੇਂ ਹੈਮਸਟ੍ਰਿੰਗ ਦੀ ਸਮੱਸਿਆ ਤੋਂ ਪੀੜਤ ਹੈ। ਉਨ੍ਹਾਂ ਦਾ ਉਪਲੱਬਧ ਹੋਣਾ ਮੁਸ਼ਕਲ ਹੈ। 34 ਸਾਲਾ ਖਿਡਾਰੀ ਨੂੰ ਪਿਛਲੇ ਮਹੀਨੇ ਮੋਹਾਲੀ 'ਚ ਭਾਰਤ ਖ਼ਿਲਾਫ਼ ਪਹਿਲੇ ਵਨਡੇ ਦੌਰਾਨ ਸੱਟ ਲੱਗੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕੋਈ ਮੈਚ ਨਹੀਂ ਖੇਡਿਆ ਹੈ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023 : ਨੀਰਜ ਨੇ ਫਿਰ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਇਕ ਹੋਰ ਗੋਲਡ
ਮੈਕਡੋਨਾਲਡ ਨੇ ਕਿਹਾ ਕਿ ਉਹ (ਸਟੋਇਨਿਸ) ਅਭਿਆਸ ਮੈਚਾਂ 'ਚ ਨਹੀਂ ਖੇਡ ਪਾਏ ਸਨ। ਉਹ ਭਾਰਤ ਖ਼ਿਲਾਫ਼ ਪਹਿਲੇ ਮੈਚ ਲਈ ਤਿਆਰ ਸੀ। ਅੱਜ ਅਸੀਂ ਇੱਕ ਸਿਖਲਾਈ ਸੈਸ਼ਨ ਕੀਤਾ ਅਤੇ ਦੇਖਿਆ ਕਿ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਸੀ। ਹੁਣ ਅਸੀਂ ਇਕ ਹੋਰ ਸੈਸ਼ਨ ਤੈਅ ਕਰਾਂਗੇ, ਜੇਕਰ ਉਹ ਫਿੱਟ ਨਹੀਂ ਹੈ ਤਾਂ ਉਹ ਖੇਡ ਲਈ ਉਪਲਬਧ ਨਹੀਂ ਹੋਣਗੇ। ਇਕ ਹੋਰ ਆਲਰਾਊਂਡਰ ਕੈਮਰੂਨ ਗ੍ਰੀਨ ਚੰਗੀ ਫਾਰਮ 'ਚ ਹੈ ਅਤੇ ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ ਫਾਈਨਲ ਅਭਿਆਸ ਮੈਚ 'ਚ ਟੀਮ ਲਈ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਮੈਕਡੋਨਾਲਡ ਨੇ ਕਿਹਾ ਕਿ ਟੀਮ ਦੋਵਾਂ ਨੂੰ ਲਾਈਨਅੱਪ ਵਿੱਚ ਰੱਖਣ ਦਾ ਇਰਾਦਾ ਰੱਖਦੀ ਹੈ।
ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੇ ਸ਼ੁਰੂਆਤੀ ਮੈਚ ਲਈ ਸੰਭਾਵਿਤ ਵਿਕਲਪਾਂ ਬਾਰੇ ਪੁੱਛੇ ਜਾਣ 'ਤੇ ਐਂਡਰਿਊ ਮੈਕਡੋਨਾਲਡ ਨੇ ਕਿਹਾ ਕਿ ਅਸੀਂ ਜਿਸ ਪੱਧਰ 'ਤੇ ਖੇਡ ਰਹੇ ਹਾਂ ਉਸ ਦੇ ਆਧਾਰ 'ਤੇ ਬੱਲੇਬਾਜ਼ੀ ਲਾਈਨਅੱਪ ਜਾਂ ਸਿਖਰ ਕ੍ਰਮ ਵਿੱਚ ਬਦਲਾਅ ਸੰਭਵ ਹਨ। ਇਸ ਪਰਦੇ ਦੇ ਪਿੱਛੇ ਅਸੀਂ ਇਸ ਬਾਰੇ ਬਹੁਤ ਸਪੱਸ਼ਟ ਹਾਂ ਕਿ ਅਸੀਂ ਕਿਸ ਰਸਤੇ 'ਤੇ ਜਾਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ- ਸ਼ਿਖਰ ਧਵਨ ਦਾ ਹੋਇਆ ਤਲਾਕ, ਕੋਰਟ ਨੇ ਕਿਹਾ- ਪਤਨੀ ਆਇਸ਼ਾ ਨੇ ਕ੍ਰਿਕਟਰ ਨੂੰ ਦਿੱਤੀ ਮਾਨਸਿਕ ਪੀੜਾ
ਮੈਕਡੋਨਾਲਡ ਨੇ ਕਿਹਾ ਕਿ ਵਿਸ਼ਵ ਕੱਪ ਇਕ ਲੰਬੀ ਮੁਹਿੰਮ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਸਮੇਂ 'ਤੇ ਕੁਝ ਪਰੇਸ਼ਾਨੀ ਹੋਵੇਗੀ। ਸਾਨੂੰ ਲੱਗਦਾ ਹੈ ਕਿ ਟੀਮ 'ਚ ਕਾਫੀ ਲਚਕਤਾ ਹੈ, ਹਾਲਾਂਕਿ ਸਪੱਸ਼ਟ ਤੌਰ 'ਤੇ ਟ੍ਰੈਵਿਸ ਹੈੱਡ ਇਸ ਸਮੇਂ ਬਾਹਰ ਬੈਠੇ ਹਨ ਪਰ 42 ਸਾਲਾ ਕੋਚ ਦਾ ਮੰਨਣਾ ਹੈ ਕਿ ਅਸੀਂ ਪਿਛਲੇ 18 ਮਹੀਨਿਆਂ 'ਚ ਜਿਸ ਚਾਲ ਨਾਲ ਕ੍ਰਿਕਟ ਖੇਡਿਆ ਹੈ, ਉਨ੍ਹਾਂ ਦੀ ਲੋੜ ਘੱਟ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਸ਼ਵ ਕੱਪ 'ਚ ਭਾਰਤ ਨੂੰ ਵੱਡਾ ਝਟਕਾ, ਸ਼ੁਭਮਨ ਗਿੱਲ ਦੀ ਸਿਹਤ ਖਰਾਬ, ਆਸਟ੍ਰੇਲੀਆ ਖ਼ਿਲਾਫ਼ ਖੇਡਣਾ ਮੁਸ਼ਕਲ
NEXT STORY