ਸਪੋਰਟਸ ਡੈਸਕ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੇਨਈ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਜਸਪ੍ਰੀਤ ਬੁਮਰਾਹ ਨੇ ਇਕ ਵੱਡੀ ਉਪਲੱਬਧੀ ਆਪਣੇ ਨਾਂ ਕਰ ਲਈ। ਬੁਮਰਾਹ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਾਰੇ ਫਾਰਮੈਟਾਂ ਵਿਚ 400 ਵਿਕਟਾਂ ਪੂਰੀਆਂ ਕਰਨ ਵਾਲਾ 10ਵਾਂ ਭਾਰਤੀ ਅਤੇ ਦੇਸ਼ ਦਾ ਛੇਵਾਂ ਤੇਜ਼ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਬੰਗਲਾਦੇਸ਼ ਦੇ ਹਸਨ ਮਹਿਮੂਦ ਨੂੰ ਆਊਟ ਕਰਕੇ ਆਪਣਾ 400ਵਾਂ ਵਿਕਟ ਹਾਸਲ ਕੀਤਾ। ਬੁਮਰਾਹ ਨੇ ਪਹਿਲੀ ਪਾਰੀ ਵਿਚ 50 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ। ਉਸ ਨੇ ਸ਼ਾਦਮਾਨ, ਮੁਸ਼ਫਿਕੁਰ ਰਹੀਮ, ਹਸਨ ਮਹਿਮੂਦ ਅਤੇ ਤਸਕੀਨ ਅਹਿਮਦ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ।
ਅੰਤਰਰਾਸ਼ਟਰੀ ਕ੍ਰਿਕਟ 'ਚ ਬੁਮਰਾਹ
162 ਟੈਸਟ ਵਿਕਟਾਂ, 149 ਵਨਡੇ ਵਿਕਟਾਂ ਅਤੇ 89 ਟੀ-20 ਵਿਕਟਾਂ
ਬੁਮਰਾਹ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀ 227ਵੀਂ ਪਾਰੀ 'ਚ 400ਵੀਂ ਵਿਕਟ ਲਈ। ਅਜਿਹਾ ਕਰਕੇ ਉਹ ਕਪਿਲ ਦੇਵ, ਜ਼ਹੀਰ ਖਾਨ, ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸ਼ਮੀ ਦੀ ਤਾਜ਼ਾ ਸੂਚੀ ਵਿਚ ਸ਼ਾਮਲ ਹੋ ਗਿਆ ਹੈ।
ਅੰਤਰਰਾਸ਼ਟਰੀ ਕ੍ਰਿਕਟ 'ਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ
ਅਨਿਲ ਕੁੰਬਲੇ - 499 ਪਾਰੀਆਂ ਵਿਚ 953 ਵਿਕਟਾਂ
ਰਵੀਚੰਦਰਨ ਅਸ਼ਵਿਨ - 369 ਪਾਰੀਆਂ 'ਚ 744 ਵਿਕਟਾਂ
ਹਰਭਜਨ ਸਿੰਘ - 442 ਪਾਰੀਆਂ ਵਿਚ 707 ਵਿਕਟਾਂ
ਕਪਿਲ ਦੇਵ - 448 ਪਾਰੀਆਂ ਵਿਚ 687 ਵਿਕਟਾਂ
ਜ਼ਹੀਰ ਖਾਨ - 373 ਪਾਰੀਆਂ ਵਿਚ 597 ਵਿਕਟਾਂ
ਰਵਿੰਦਰ ਜਡੇਜਾ - 397 ਪਾਰੀਆਂ 'ਚ 570 ਵਿਕਟਾਂ
ਜਵਾਗਲ ਸ਼੍ਰੀਨਾਥ - 348 ਪਾਰੀਆਂ ਵਿਚ 551 ਵਿਕਟਾਂ
ਮੁਹੰਮਦ ਸ਼ਮੀ - 188 ਮੈਚਾਂ 'ਚ 448 ਵਿਕਟਾਂ
ਇਸ਼ਾਂਤ ਸ਼ਰਮਾ - 280 ਪਾਰੀਆਂ ਵਿਚ 434 ਵਿਕਟਾਂ
ਜਸਪ੍ਰੀਤ ਬੁਮਰਾਹ - 227 ਪਾਰੀਆਂ ਵਿਚ 400* ਵਿਕਟਾਂ
ਦੱਸਣਯੋਗ ਹੈ ਕਿ ਬੁਮਰਾਹ ਨੇ ਸਾਲ 2018 ਵਿਚ ਆਪਣਾ ਟੈਸਟ ਡੈਬਿਊ ਕੀਤਾ ਸੀ। ਉਹ ਤਿੰਨੋਂ ਫਾਰਮੈਟਾਂ ਵਿਚ ਚੈਂਪੀਅਨ ਗੇਂਦਬਾਜ਼ ਹੈ। ਇੰਡੀਅਨ ਪ੍ਰੀਮੀਅਰ ਲੀਗ 'ਚ ਐਂਟਰੀ ਕਰਨ ਤੋਂ ਬਾਅਦ ਹੀ ਟੀਮ ਇੰਡੀਆ ਲਈ ਉਸ ਦਾ ਰਾਹ ਖੁੱਲ੍ਹ ਗਿਆ। ਬੁਮਰਾਹ ਨੇ ਟੈਸਟ ਫਾਰਮੈਟ ਵਿਚ ਭਾਰਤ ਲਈ ਹੈਟ੍ਰਿਕ ਵੀ ਲਈ ਹੈ। ਹਾਲਾਂਕਿ, ਜੇਕਰ ਮੈਚ ਦੀ ਗੱਲ ਕਰੀਏ ਤਾਂ ਪਹਿਲੀ ਪਾਰੀ 'ਚ ਭਾਰਤੀ ਟੀਮ ਨੇ ਜੈਸਵਾਲ ਦੀਆਂ 56, ਰਵਿੰਦਰ ਜਡੇਜਾ ਦੀਆਂ 124 ਗੇਂਦਾਂ 'ਤੇ 86 ਅਤੇ ਅਸ਼ਵਿਨ ਦੀਆਂ 133 ਦੌੜਾਂ ਦੀ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਮਹਿਲਾ ਟੀ20 ਵਿਸ਼ਵ ਕੱਪ 2024 ਲਈ ਕੀਤਾ ਟੀਮ ਦਾ ਐਲਾਨ, ਹਰਫਨਮੌਲਾ ਆਲਰਾਊਂਡਰ ਨੂੰ ਮਿਲੀ ਕਪਤਾਨੀ
113 ਗੇਂਦਾਂ 'ਤੇ 376 ਦੌੜਾਂ ਬਣਾਈਆਂ। ਜਵਾਬ 'ਚ ਬੰਗਲਾਦੇਸ਼ ਦੀ ਪਾਰੀ 149 ਦੌੜਾਂ 'ਤੇ ਹੀ ਸਿਮਟ ਗਈ। ਸ਼ਾਕਿਬ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ ਜਦਕਿ ਮੇਹਦੀ ਹਸਨ ਮਿਰਾਜ ਨੇ 27 ਦੌੜਾਂ ਬਣਾਈਆਂ। ਬੁਮਰਾਹ ਨੇ 4 ਜਦਕਿ ਸਿਰਾਜ, ਆਕਾਸ਼ਦੀਪ ਅਤੇ ਜਡੇਜਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਦੂਜੀ ਪਾਰੀ ਵਿਚ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਤਿੰਨ ਵਿਕਟਾਂ ਗੁਆ ਕੇ 81 ਦੌੜਾਂ ਬਣਾ ਲਈਆਂ ਸਨ। ਸ਼ੁਭਮਨ ਗਿੱਲ 33 ਦੌੜਾਂ ਬਣਾ ਕੇ ਕ੍ਰੀਜ਼ 'ਤੇ ਅਜੇਤੂ ਹਨ ਅਤੇ ਪੰਤ 12 ਦੌੜਾਂ ਬਣਾ ਕੇ ਅਜੇਤੂ ਹਨ। ਭਾਰਤ ਕੋਲ 308 ਦੌੜਾਂ ਦੀ ਬੜ੍ਹਤ ਹੈ।
ਦੋਵੇਂ ਟੀਮਾਂ ਦੀ ਪਲੇਇੰਗ 11
ਬੰਗਲਾਦੇਸ਼ : ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਦੀ ਹਸਨ ਮਿਰਾਜ, ਤਸਕੀਨ ਅਹਿਮਦ, ਹਸਨ ਮਹਿਮੂਦ, ਨਾਹਿਦ ਰਾਣਾ।
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਆਕਾਸ਼ਦੀਪ, ਮੁਹੰਮਦ ਸਿਰਾਜ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ENG vs AUS : ਇੰਗਲੈਂਡ ਖ਼ਿਲਾਫ਼ ਟ੍ਰੈਵਿਸ ਹੈੱਡ ਦਾ ਸ਼ਾਨਦਾਰ ਪ੍ਰਦਰਸ਼ਨ, ਦੇਖੋ ਕਿੰਨੇ ਜ਼ੋਰਦਾਰ ਹਨ ਅੰਕੜੇ
NEXT STORY