ਸਪੋਰਟਸ ਡੈਸਕ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟ20 ਸੀਰੀਜ਼ ਖੇਡੀ ਜਾਣੀ ਹੈ। ਟੀ20 ਸੀਰੀਜ਼ ਦਾ ਪਹਿਲਾ ਮੁਕਾਬਲਾ ਗਵਾਲੀਅਰ 'ਚ 6 ਅਕਤੂਬਰ (ਐਤਵਾਰ) ਨੂੰ ਖੇਡਿਆ ਜਾਣਾ ਹੈ। ਟੀ20 ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਆਲਰਾਊਂਡਰ ਸ਼ਿਵਮ ਦੁਬੇ ਪਿੱਠ ਦੀ ਸੱਟ ਕਾਰਨ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚੋਂ ਬਾਹਰ ਹੋ ਗਏ ਹਨ।
ਇਸ ਬੱਲੇਬਾਜ਼ ਦੀ ਹੋਈ ਟੀਮ 'ਚ ਐਂਟਰੀ
ਬੀ.ਸੀ.ਸੀ.ਆਈ. ਦੀ ਸੀਨੀਅਰ ਚੋਣ ਕਮੇਟੀ ਨੇ ਸ਼ਿਵਮ ਦੁਬੇ ਦੀ ਥਾਂ ਖੱਬੇ ਹੱਥ ਦੇ ਬੱਲੇਬਾਜ਼ ਤਿਲਕ ਵਰਮਾ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਤਿਲਕ ਐਤਵਾਰ ਸਵੇਰੇ ਗਵਾਲੀਅਰ 'ਚ ਭਾਰਤੀ ਟੀਮ ਨਾਲ ਜੁੜ ਜਾਣਗੇ। 21 ਸਾਲ ਦੇ ਤਿਲਕ ਵਰਮਾ ਨੇ ਭਾਰਤੀ ਟੀਮ ਲਈ ਹੁਣ ਤਕ 4 ਵਨਡੇ ਅਤੇ 21 ਟੀ20 ਮੁਕਾਬਲੇ ਖੇਡੇ ਹਨ।
ਭਾਰਤ-ਬੰਗਲਾਦੇਸ਼ ਟੀ-20 ਸੀਰੀਜ਼ ਦਾ ਸ਼ੈਡਿਊਲ
ਪਹਿਲਾ ਟੀ20 - ਗਵਾਲੀਅਰ- 6 ਅਕਤੂਬਰ
ਦੂਜਾ ਟੀ20- ਦਿੱਲੀ- 9 ਅਕਤੂਬਰ
ਤੀਜਾ ਟੀ20- ਹੈਦਰਾਬਾਦ- 12 ਅਕਤੂਬਰ
(ਸਾਰੇ ਤਿੰਨ ਟੀ20 ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਣਗੇ)
ਤੀਜੇ ਨਹੀਂ, ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਆਦਰਸ਼ ਹੋਵੇਗੀ ਹਰਮਨਪ੍ਰੀਤ : ਪੂਨਮ ਯਾਦਵ
NEXT STORY