ਵਿਸ਼ਾਖਾਪਟਨਮ, (ਭਾਸ਼ਾ)– ਇੰਗਲੈਂਡ ਦਾ ਸਭ ਤੋਂ ਤਜਰਬੇਕਾਰ ਸਪਿਨਰ ਜੈਕ ਲੀਚ ਹੈਦਰਾਬਾਦ ਵਿਚ ਖੇਡੇ ਗਏ ਪਹਿਲੇ ਟੈਸਟ ਦੌਰਾਨ ਗੋਡੇ ਵਿਚ ਲੱਗੀ ਸੱਟ ਤੋਂ ਪੂਰੀ ਤਰ੍ਹਾਂ ਨਾਲ ਉੱਭਰਨ ਵਿਚ ਅਸਫਲ ਰਿਹਾ ਹੈ, ਜਿਸ ਨਾਲ 5 ਮੈਚਾਂ ਦੀ ਲੜੀ ਵਿਚ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਵਿਚ ਉਸਦਾ ਖੇਡਣਾ ਸ਼ੱਕੀ ਹੈ। ਲੀਚ ਨੇ ਬੁੱਧਵਾਰ ਨੂੰ ਟੀਮ ਦੇ ਅਭਿਆਸ ਸੈਸ਼ਨ ਵਿਚ ਹਿੱਸਾ ਨਹੀਂ ਲਿਆ। ਉਸ ਨੂੰ ਮੈਦਾਨ ਦੇ ਬਾਹਰ ਫਿਜ਼ੀਓ ਤੋਂ ਇਲਾਜ ਕਰਵਾਉਂਦੇ ਹੋਏ ਦੇਖਿਆ ਗਿਆ।
ਟੀਮ ਦੇ ਉਸਦੇ ਸਾਥੀ ਖਿਡਾਰੀ ਡੈਕ ਕ੍ਰਾਊਲੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਉਹ ਕਾਫੀ ਮਜ਼ਬੂਤ ਇਨਸਾਨ ਹੈ। ਤੁਸੀਂ ਉਸਦੇ ਬਾਰੇ ਵਿਚ ਕੁਝ ਅੰਦਾਜ਼ਾ ਨਹੀਂ ਲਾ ਸਕਦੇ ਹੋ। ਤੁਸੀਂ ਅਸਲ ਵਿਚ ਉਸ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅਸੀਂ ਦੇਖਾਂਗੇ ਕਿ ਉਹ ਕੁਝ ਦਿਨਾਂ ਵਿਚ ਕਿਹੋ ਜਿਹਾ ਕਰਦਾ ਹੈ। ਹੈਦਰਾਬਾਦ ਟੈਸਟ ਦੇ ਪਹਿਲੇ ਦਿਨ ਫੀਲਡਿੰਗ ਕਰਦੇ ਸਮੇਂ ਲੀਚ ਦੇ ਖੱਬੇ ਗੋਡੇ ਵਿਚ ਸੱਟ ਲੱਗ ਗਈ ਸੀ।
ਸਰਫਰਾਜ਼ ਤੇ ਪਾਟੀਦਾਰ ’ਚੋਂ ਕਿਸੇ ਇਕ ਨੂੰ ਚੁਣਨਾ ਮੁਸ਼ਕਿਲ ਬਦਲ : ਵਿਕਰਮ ਰਾਠੌੜ
NEXT STORY