ਰਾਜਕੋਟ, (ਭਾਸ਼ਾ)– ਭਾਰਤ ਦਾ ਸੀਨੀਅਰ ਬੱਲੇਬਾਜ਼ ਕੇ. ਐੱਲ. ਰਾਹੁਲ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਨਾਲ ਉੱਭਰਨ ਵਿਚ ਅਸਫਲ ਰਿਹਾ, ਜਿਸ ਨਾਲ ਸੋਮਵਾਰ ਨੂੰ ਉਹ ਇੰਗਲੈਂਡ ਵਿਰੁੱਧ ਤੀਜੇ ਟੈਸਟ ਵਿਚੋਂ ਬਾਹਰ ਹੋ ਗਿਆ। ਇਸ ਸੱਟ ਕਾਰਨ ਉਹ ਵਿਸ਼ਾਖਾਪਟਨਮ ਵਿਚ ਦੂਜੇ ਟੈਸਟ ਵਿਚ ਵੀ ਨਹੀਂ ਖੇਡ ਸਕਿਆ ਸੀ। ਕਰਨਾਟਕ ਦਾ ਖੱਬੇ ਹੱਥ ਦਾ ਬੱਲੇਬਾਜ਼ ਦੇਵਦੱਤ ਪੱਡੀਕਲ ਟੀਮ ਵਿਚ ਰਾਹੁਲ ਦੀ ਜਗ੍ਹਾ ਲਵੇਗਾ।
ਇਹ ਵੀ ਪੜ੍ਹੋ : ਸਟ੍ਰੈਂਡਜਾ ਮੈਮੋਰੀਅਲ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪੰਘਾਲ ਤੇ ਸਿਵਾਚ ਨੇ ਜਿੱਤੇ ਸੋਨ ਤਮਗੇ
ਪੰਜ ਮੈਚਾਂ ਦੀ ਲੜੀ ਅਜੇ 1-1 ਨਾਲ ਬਰਾਬਰੀ ’ਤੇ ਹੈ। ਚੋਣਕਾਰਾਂ ਨੇ ਬੀ. ਸੀ. ਸੀ. ਆਈ. ਦੇ ਡਾਕਟਰੀ ਪੈਨਲ ਤੋਂ ਹਰੀ ਝੰਡੀ ਮਿਲਣ ’ਤੇ ਹੀ ਰਾਹੁਲ ਤੇ ਰਵਿੰਦਰ ਜਡੇਜਾ ਨੂੰ ਟੀਮ ਵਿਚ ਸ਼ਾਮਲ ਕੀਤਾ ਸੀ। ਸਥਾਨਕ ਖਿਡਾਰੀ ਰਵਿੰਦਰ ਜਡੇਜਾ ਟੀਮ ਨਾਲ ਜੁੜ ਚੁੱਕਾ ਹੈ। ਟੀਮ ਵਿਚ ਸ਼ਾਮਲ ਹੋਣਾ ਫਿਟਨੈੱਸ ’ਤੇ ਨਿਰਭਰ ਸੀ।
ਇਹ ਵੀ ਪੜ੍ਹੋ : ਆਖ਼ਰ ਧੋਨੀ ਦੀ ਜਰਸੀ ਨੰਬਰ 7 ਦਾ ਕੀ ਹੈ ਰਾਜ਼? ਕੈਪਟਨ ਕੂਲ ਨੇ ਕਰ ਦਿੱਤਾ ਖੁਲਾਸਾ
ਟੀਮ ਇਸ ਤਰ੍ਹਾਂ ਹੈ-ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ, ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਧਰੁਵ ਜੂਰੇਲ, ਕੇ. ਐੱਸ. ਭਰਤ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਆਕਾਸ਼ ਦੀਪ, ਦੇਵਦੱਤ ਪੱਡੀਕਲ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸੁਪਰੀਮ ਕੋਰਟ ਨੇ ਤਾਮਿਲਨਾਡੂ ਫੁੱਟਬਾਲ ਸੰਘ ਦੀ ਪਟੀਸ਼ਨ ਕੀਤੀ ਰੱਦ, ਜੁਰਮਾਨਾ ਵੀ ਲਾਇਆ
NEXT STORY