ਸੋਫੀਆ (ਬੁਲਗਾਰੀਆ), (ਭਾਸ਼ਾ)– ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਅਮਿਤ ਪੰਘਾਲ ਤੇ ਸਚਿਨ ਸਿਵਾਚ ਨੇ 75ਵੇਂ ਸਟ੍ਰੈਂਡਜਾ ਮੈਮੋਰੀਅਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਇੱਥੇ ਸੋਨ ਤਮਗੇ ਜਿੱਤੇ ਜਦਕਿ ਨਿਕਹਤ ਜ਼ਰੀਨ ਤੇ ਤਿੰਨ ਹੋਰ ਭਾਰਤੀਆਂ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਵਿਸ਼ਵ ਚੈਂਪੀਅਨਸ਼ਿਪ 2019 ਦੇ ਚਾਂਦੀ ਤਮਗਾ ਜੇਤੂ ਪੰਘਾਲ (51 ਕਿ. ਗ੍ਰਾ.) ਨੇ ਪੁਰਸ਼ਾਂ ਦੇ ਫਲਾਈਵੇਟ ਫਾਈਨਲ ਵਿਚ ਕਜ਼ਾਕਿਸਤਾਨ ਦੇ ਸੰਝਾਰ ਤਾਸ਼ਕੇਨਬੇ ’ਤੇ 5-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ICC U19 CWC : ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰੀ ਟੀਮ ਇੰਡੀਆ, ਪੁਰਾਣੇ ਦਰਦ ਇਕ ਵਾਰ ਫਿਰ ਹੋਏ ਤਾਜ਼ਾ
ਵਿਸ਼ਵ ਯੂਥ ਚੈਂਪੀਅਨ ਸਚਿਨ (57 ਕਿ. ਗ੍ਰਾ.) ਨੇ ਉਜਬੇਕਿਸਤਾਨ ਦੇ ਸ਼ੇਕਜੋਦ ਮੁਜਾਫਾਰੋਵ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤਿੱ। ਉਸ ਨੇ ਪਿਛਲੀ ਵਾਰ ਇਸ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਸੀ। ਹਾਲਾਂਕਿ ਦੋ ਵਾਰ ਦੀ ਵਿਸ਼ਵ ਚੈਂਪੀਅਨ ਜਰੀਨ (50 ਕਿ. ਗ੍ਰਾ.), ਅਰੁੰਧਤੀ ਚੌਧਰੀ (66 ਕਿ. ਗ੍ਰਾ.), ਬਰੁਣ ਸਿੰਘ ਸ਼ਗੋਲਸ਼ੇਮ (48 ਕਿ. ਗ੍ਰਾ.) ਤੇ ਰਜਤ (67 ਕਿ. ਗ੍ਰਾ.) ਨੂੰ ਆਪਣੇ-ਆਪਣੇ ਮੁਕਾਬਲਿਆਂ ਵਿਚ ਹਾਰ ਤੋਂ ਬਾਅਦ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ੀਰਾਜ ਤੇ ਗਨੀਮਤ ਸਕੀਟ ’ਚ ਚੋਟੀ ਦੇ ਭਾਰਤੀ ਰਹੇ
NEXT STORY